AmritsarBreaking NewsCrimeE-PaperLocal NewsPolice NewsPunjab
Trending
ਨਸ਼ਾਂ ਤੱਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ, ਕਾਨੂੰਨ ਵਿਵੱਸਥਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਚ ਚਲਾਇਆ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ

ਅੰਮ੍ਰਿਤਸਰ,18 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਅਤੇ ਸਮਾਜ਼ ਦੇ ਮਾੜੇ ਅਨਸਰਾਂ ਨੂੰ ਨੱਥ ਪਾਊਣ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਲਈ ਕੋਰਦੋਂ & ਸੇਰਚ ਪਰਾਸ਼ਨ (ਕੈਸੋ ) ਚਲਾਇਆ ਗਿਆ ਹੈ।
ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ।
ਇਸ ਸਪੈਸ਼ਲ ਅਭਿਆਨ ਵਿੱਚ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼ ਸਮੇਤ ਸਬ-ਡਵੀਜ਼ਨ ਏ.ਸੀ.ਪੀਜ਼, ਮੁੱਖ ਅਫਸਰਾਨ ਥਾਣਾ, ਇੰਚਾਂਰਜ਼ ਸਟਾਫ, ਇੰਚਾਰਜ਼ ਚੌਕੀਆਂ, ਸਵੈਟ ਟੀਮਾਂ ਸਮੇਤ ਭਾਰੀ ਪੁਲਿਸ ਫੋਰਸ ਵੱਲੋ ਸਰਚ/ਚੈਕਿੰਗ ਕੀਤੀ ਗਈ।ਸਰਚ ਅਪਰੇਸ਼ਨ ਦੌਰਾਨ ਤਿੰਨਾਂ ਜੋਨਾਂ ਦੇ ਵੱਖ-ਵੱਖ ਇਲਾਕਿਆ ਗੇਟ ਹਕੀਮਾਂ, ਅੰਨਗੜ੍ਹ, ਗੁੱਜਰਪੁਰਾ, ਘਨੂੰਪੁਰ ਕਾਲੇ, ਕਪੱਤਗੜ, ਮੁਸਤਫਾਬਾਦ, 88 ਫੁੱਟ ਰੋਡ, ਮਕਬੂਲਪੁਰਾ, ਮੋਹਕਮਪੁਰਾ, ਝੂਗੀਆਂ ਦਾ ਖੇਤਰ, ਵੇਰਕਾ ਆਦਿ ਅਤੇ ਇਸਤੋਂ ਨਸ਼ਾਂ ਤੱਸਕਰਾਂ/ਸਮੱਗਲਰਾਂ ਅਤੇ ਜੁਰਾਇਮ ਪੇਸ਼ਾ ਵਿਅਕਤੀ ਜੋ ਬੇਲ ਤੇ ਬਾਹਰ ਆਏ ਹਨ ਅਤੇ ਸ਼ੱਕੀ ਵਿਅਕਤੀਆਂ ਦੀਆਂ, ਰਿਹਾਇਸ਼ਾਂ ਪਰ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਉਹਨਾਂ ਦੀ ਮੌਜੂਦਾ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਲਈ ਗਈ। ਇਸਤੋਂ ਭੀੜ ਭਾੜ ਵਾਲੇ ਬਜ਼ਾਰਾ, ਮਾਲਜ਼, ਹੋਟਲਾਂ ਆਦਿ ਦੀ ਵੀ ਚੈਕਿੰਗ ਕੀਤੀ ਗਈ ਅਤੇ ਪਾਰਕਿੰਗ ਵਿੱਚ ਖੜੇ ਵਹੀਲਕਾਂ ਦੇ ਰਜਿਸਟਰੇਸ਼ਨ ਨੰਬਰਾਂ ਨੂੰ ਚੈਕ ਕਰਕੇ ਉਹਨਾਂ ਦੀ ਮਾਲਕੀ ਬਾਰੇ ਪਤਾ ਕੀਤਾ ਗਿਆ।
ਪੁਲਿਸ ਵੱਲੋਂ ਸਰਚ ਦੌਰਾਨ ਇਲਾਕਾ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਅਗਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਵਿੱਚ ਨਸ਼ਾਂ ਤੱਸਕਰੀ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਸੂਚਨਾਂ ਦੇ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਅਮਨ ਸ਼ਾਤੀ ਬਹਾਲ ਰੱਖਣ ਅਤੇ ਪਬਲਿਕ ਦੀ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।
