AmritsarBreaking NewsDPRO NEWSE-Paper‌Local NewsPunjab
Trending

ਕਿਸਾਨ ਪੂਸਾ 44 ਅਤੇ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਨਾ ਬੀਜਣ- ਸਰਕਾਰ ਵੱਲੋਂ ਹੈ ਪੂਰਨ ਪਾਬੰਦੀ

ਅੰਮ੍ਰਿਤਸਰ,19 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਮੂਧਲ ਦੇ ਸਰਪੰਚ ਮਨਦੀਪ ਸਿੰਘ ਮਨੀ ਅਤੇ ਵੇਰਕਾ ਬਲਾਕ ਦੇ ਖੇਤੀਬਾੜੀ ਅਫ਼ਸਰ ਡਾਕਟਰ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਮਨਦੀਪ ਸਿੰਘ ਖ਼ੇਤੀਬਾੜੀ ਵਿਸਥਾਰ ਅਫ਼ਸਰਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ l
ਇਸ ਮੌਕੇ ਮਨਦੀਪ ਸਿੰਘ, ਖੇਤੀਬਾੜ੍ਹੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਸਕੀਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕੇ ਵੀ ਸੀ ,ਲੈਂਡ ਸੀਡਿੰਗ, ਅਤੇ ਆਪਣਾ ਆਧਾਰ ਕਾਰਡ ਬੈਂਕ ਖਾਤੇ ਨਾਲ਼ ਜ਼ਰੂਰ ਅਪਡੇਟ ਕਰਵਾਉਣ ਬਾਰੇ ਦੱਸਿਆ।
ਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਸਿੰਘ ਖੁੱਲਰ ਨੇ ਕਿਹਾ ਕਿ ਪਾਣੀ ਦੇ ਘੱਟ ਰਹੇ ਪੱਧਰ ਨੂੰ ਉੱਪਰ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਪੱਕਣ ਵਿਚ ਵੱਧ ਸਮਾਂ ਲੈਣ ਵਾਲੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰਨ ਤੇ ਪਾਬੰਦੀ ਲਗਾਈ ਹੋਈ ਹੈ। ਉਹਨਾਂ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵਲੋਂ ਪ੍ਰਵਾਨਿਤ ਪੀ ਆਰ126 127 128,129, 130, 131 ਅਤੇ 132 ਕਿਸਮਾਂ ਦੀ ਬਿਜਾਈ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੋਰਾਨ ਕਣਕ ਦੀ ਕਟਾਈ ਉਪਰੰਤ ਫਸਲ ਦੀ ਰਹਿੰਦ ਖੂਹੰਦ (ਨਾੜ) ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ l
ਇਸ ਮੌਕੇ ਮੋਜੂਦਾ ਗਰਾਮ ਪੰਚਾਇਤ ਮੈਂਬਰ ਰਣਜੀਤ ਕੌਰ, ਮੈਂਬਰ ਨਿੰਦਰ ਕੌਰ, ਮੈਂਬਰ ਹਰਜੀਤ ਕੌਰ ਮੈਂਬਰ ਪਰਮਜੀਤ ਕੌਰ,ਮੈਂਬਰ ਕੁਲਵਿੰਦਰ ਸਿੰਘ ਮੈਂਬਰ ਸੇਵਾ ਸਿੰਘ ਮੈਂਬਰ ਨਿੰਦਰ ਸਿੰਘ ਹਰਪਾਲ ਸਿੰਘ, ਸੂਰਜ ਸਿੰਘ, ਨੰਬਰਦਾਰ ਹਰਸਿਮਰਨ ਸਿੰਘ, ਪਰਦੀਪ ਸਿੰਘ, ਨਵਦੀਪ ਸਿੰਘ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ l
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button