AmritsarBreaking NewsE-Paper‌Local NewsPunjabReligion
Trending

ਜ਼ੌਹਰ -ਏ-ਸ਼ਮਸੀਰ ਮੁਕਾਬਲੇ ਦੇ ਜੇਤੂ ਗੁਰਪ੍ਰੀਤ ਸਿੰਘ ਖਾਲਸਾ ਸੇਵਾ ਟਰੱਸਟ ਅਜਨਾਲਾ ਨੂੰ ਸਨਮਾਨਿਤ ਕਰਦੇ ਹੋਏ ਦਵਿੰਦਰ ਸਿੰਘ ਮਰਦਾਨਾ, ਬਾਬਾ ਦਰਸ਼ਨ ਸਿੰਘ ਜੀ, ਕਮਾਂਡੈਂਟ ਜਸਕਰਨ ਸਿੰਘ ਜੀ ਅਤੇ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ

ਅੰਮ੍ਰਿਤਸਰ,19 ਅਪ੍ਰੈਲ 2025 (ਸੁਖਬੀਰ ਸਿੰਘ )

ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਸਾਂਝਾ ਪੰਜਾਬ ਸਾਂਝੇ ਲੋਕ ਐਜ਼ੂਕੇਸ਼ਨਲ ਅਤੇ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਵੱਲੋਂ ਅਕਾਲ ਗੱਤਕਾ ਸਟੋਰ, ਖਾਲਸਾ ਗੱਤਕਾ ਅਖਾੜਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਹਿਯੋਗ ਨਾਲ ਸਭ‌ ਤੋਂ ਪਹਿਲਾਂ ਸੁੰਦਰ ਪੰਜਾਬੀ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਮਰਦਾਨਾ ਮੁੱਖ ਸੇਵਾਦਾਰ ਸਾਂਝਾ ਪੰਜਾਬ ਸਾਂਝੇ ਲੋਕ ਐਜ਼ੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ, ਖਾਲਸਾ ਨਗਰ, ਗੁਰੂ ਅਰਜਨ ਦੇਵ ਨਗਰ, ਸ੍ਰੀ ਗੁਰੂ ਹਰਿਗੋਬਿੰਦ ਮਾਡਲ ਸਕੂਲ ਵੱਲਾ, ਸੈਕਰਟਹਾਰਟ ਸਕੂਲ, ਬੀਬੀ ਕੋਲਾਂ ਜੀ ਸਕੂਲ, ਪ੍ਰੇਮ ਰੋਜ਼ੀ ਸਕੂਲ, ਖਾਲਸਾ ਸੇਵਾ ਟਰੱਸਟ ਬਟਾਲਾ ਅਤੇ ਅਜਨਾਲਾ ਦੇ ਲਗਭਗ ਨੱਬੇ‌ 90 ਬੱਚਿਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਤੋਂ ਬਾਅਦ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਰੀਬ 60 ਵਿਦਿਆਰਥੀਆਂ ਨੇ ਭਾਗ ਲਿਆ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਅਖੀਰ ਵਿਚ ਖਾਲਸਾ ਜਾਹੂ ਜਲਾਲ ਜ਼ੌਹਰ -ਏ-ਸ਼ਮਸੀਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 62 ਲੜਕੇ ਅਤੇ 31 ਲੜਕੀਆਂ ਨੇ ਭਾਗ ਲਿਆ ‌। ਲੜਕਿਆਂ ਵਿਚ ਗੁਰਪ੍ਰੀਤ ਸਿੰਘ ਅਤੇ ਰਾਜਵਿੰਦਰ ਕੌਰ ਖਾਲਸਾ ਸੇਵਾ ਟਰੱਸਟ ਨੇ ਫਤਿਹ ਪ੍ਰਾਪਤ ਕੀਤੀ। ਜੇਤੂਆਂ ਨੂੰ ਚਾਂਦੀ ਦੇ ਕੰਮ ਹੋਈਆਂ ਤਲਵਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਇੰਦਰਬੀਰ ਸਿੰਘ ਨਿੱਜਰ ਐਮ ਐਲ ਏ ਹਲਕਾ ਦੱਖਣੀ, ਤਲਬੀਰ ਸਿੰਘ ਗਿੱਲ, ਕਮਾਂਡੈਂਟ ਜਸਕਰਨ ਸਿੰਘ ਪੰਜਾਬ ਹੋਮ ਗਾਰਡ, ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਮਨਜੀਤ ਸਿੰਘ ਗੱਤਕਾ ਮਾਸਟਰ,
ਰਾਜੀਵ ਮਦਾਨ ਓ ਐਸ ਡੀ ਕੇਬਨਿਟ ਮੰਤਰੀ ,ਪ੍ਰਿਤਪਾਲ ਸਿੰਘ ਜਲੰਧਰ,ਕੌਂਸਲਰ ਭਗਵੰਤ ਸਿੰਘ ਕੰਵਲ, ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ,
ਗੁਰਮਤਿ ਕੌਰ ਮੁੱਖ ਅਧਿਆਪਕਾ,ਜਰਨੈਲਬੀਰ ਸਿੰਘ, ਐਡਵੋਕੇਟ ਪਰਮਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਨਿਰਮਲ ਸਿੰਘ ਪ੍ਰਧਾਨ, ਭੁਪਿੰਦਰ ਸਿੰਘ, ਮਨਵਿੰਦਰ ਸਿੰਘ ਵਿੱਕੀ, ਨਿਰਵੈਰ ਸਿੰਘ ਲਾਡੀ, ਪਰਮਜੀਤ ਸਿੰਘ, ਕੁਲਦੀਪ ਸਿੰਘ ਅਤੇ ਬਹੁਤ ਸਾਰੇ ਪੱਤਵੰਤੇ ਸੱਜਣ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button