AmritsarBreaking NewsDPRO NEWSE-PaperEducation‌Local NewsPolitical NewsPunjab
Trending

ਸਿੱਖਿਆ ਕ੍ਰਾਂਤੀ ਨਾਲ ਪੰਜਾਬ ਪੁੱਟ ਰਿਹਾ ਹੈ ਨਵੀਆਂ ਪੁਲਾਘਾਂ : ਜੱਗਾ ਮਜੀਠਾ

ਕਰੀਬ 24 ਲੱਖ ਰੁਪਏ ਦੇ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ , 22 ਅਪ੍ਰੈਲ 2025

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ’ਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ, ਅਤੇ ਸਰਕਾਰੀ ਇਮਾਰਤਾਂ ਦੀ ਦਿੱਖ ਵੀ ਪ੍ਰਾਈਵੇਟ ਸਕੂਲਾਂ ਨਾਲੋ ਬਿਹਤਰ ਹੋ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਸ: ਜਗਵਿੰਦਰ ਪਾਲ ਸਿੰਘ ਮਜੀਠਾ ਆਪਣੇ ਹਲਕੇ ਅਧੀਨ ਪੈਦੇ ਸਰਕਾਰੀ ਮਿਡਲ ਸਕੂਲ ਪਾਤਾਲਪੁਰੀ, ਸਰਕਾਰੀ ਐਲੀਮੈਟਰੀ ਸਕੂਲ ਪਾਤਾਲਪੁਰੀ, ਸਰਕਾਰੀ ਐਲੀਮੈਟਰੀ ਅਤੇ ਸਰਕਾਰੀ ਮਿਡਲ ਸਕੂਲ ਛਾਛੋਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਖਰਾਸਵਾਲਾ ਵਿਖੇ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਉਪਰੰਤ ਕੀਤਾ।
ਨੇ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਵਿਰਕ ਖੁਰਦ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਇੰਸ ਲੈਬ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਆਧੁਨਿਕ ਕਲਾਸ ਰੂਮਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਕਰਨ ਮੌਕੇ ਕੀਤਾ। ਸ: ਜੱਗਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਆਧੁਨਿਕ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਕਮੀ ਪੰਜਾਬ ਦੇ ਸਕੂਲਾਂ ਅੰਦਰ ਨਹੀਂ ਰਹਿਣ ਦਿੱਤੀ ਜਾਵੇ।
ਉਨ੍ਹਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਹੀ ਸਫਲਤਾ ਦੀ ਪੂੰਜੀ ਹੈ ਜਿਸ ਨਾਲ ਹਰ ਉਚ ਮੰਜ਼ਿਲ ਤੱਕ ਪਹੁੰਚਿਆਂ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲੀ ਬੱਚਿਆਂ ਵਲੋ ਸਭਿਆਚਰਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸਕੂਲ ਮੁੱਖੀ ਸ: ਜਸਪਿੰਦਰ ਸਿੰਘ, ਮੈਡਮ ਤੇਜਿੰਦਰਪਾਲ ਕੌਰ, ਸ: ਅਰਵਿੰਦਰ ਸਿੰਘ, ਮੈਡਮ ਸੁਖਵਿੰਦਰ ਕੌਰ,ਮੈਡਮ ਗੁਰਬਰਿੰਦਰਜੀਤ ਕੌਰ ,ਸਕੂਲ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ, ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਸਿਖਿਆ ਵਿਭਾਗ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਉੱਪਲ,ਸਰਪੰਚ ਰਾਜ ਕੁਮਾਰ ਲੱਧੜ, ਸਰਪੰਚ ਚੰਨਪ੍ਰੀਤ ਸਿੰਘ ਅਜਾਇਬਵਾਲੀ, ਐਸ ਸੀ ਵਿੰਗ ਦੇ ਪ੍ਰਧਾਨ ਸੁਖਚੈਨ ਸਿੰਘ, ਚੇਅਰਮੈਨ ਬਲਜੀਤ ਸਿੰਘ ਜਜਆਣੀ, ਸਰਪੰਚ ਲਖਵਿੰਦਰ ਸਿੰਘ ਵੇਗੇਵਾਲ, ਸਾਬਕਾ ਸਰਪੰਚ ਬਲਜੀਤ, ਹਰਭਿੰਦਰ ਸਿੰਘ ਭਿੰਦਾ ਵਰਿਆਮ ਨੰਗਲ ,ਸਰਪੰਚ ਲਵਪ੍ਰੀਤ ਸਿੰਘ ਕਾਦਰਾਬਾਦ ,ਪਰਮਿੰਦਰ ਸਿੰਘ ਸਰਪੰਚ ਕੋਟਲੀ ਢੋਲੇ ਸ਼ਾਹ ,ਕੀਮਤੀ ਸਰਪੰਚ ਲਹਿਰਕਾ,, ਸੁਖਦੇਵ ਸਿੰਘ ਫੌਜੀ ਭੋਆ, ਤਰਸੇਮ ਸਿੰਘ ਗਿੱਲ ਚਾਚੋਵਾਲੀ, ਜਗਦੀਪ ਸਿੰਘ ਸਰਪੰਚ ਫਤੂਭੀਲਾ ਆਦਿ ਹਾਜ਼ਰ ਸਨ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button