AmritsarBreaking NewsE-Paper‌Local NewsPolitical NewsPunjab
Trending

ਦਬਾਈ ਬੈਠੇ ਕਸ਼ਮੀਰ ਦੇ ਹਿੱਸੇ ਨੂੰ ਵਾਪਸ ਲੈਣ ਵਰਗਾ ਠੋਸ ਕਦਮ ਨਾਲ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ

ਸਿਆਸੀ ਪਾਰਟੀਆਂ ਨੂੰ ਅੱਤਵਾਦ ਖ਼ਿਲਾਫ਼ ਇਕਸੁਰ ਅਤੇ ਇੱਕਜੁੱਟਤਾ ਦਿਖਾਉਣ ਦੀ ਲੋੜ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ,23 ਅਪ੍ਰੈਲ 2025 (ਕੰਵਲਜੀਤ ਸਿੰਘ – ਸੁਖਬੀਰ ਸਿੰਘ)

ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਸ਼ਮੀਰ ਵਾਦੀ ਦੇ ਪਹਿਲਗਾਮ ਵਿਖੇ ਸੈਲਾਨੀਆਂ ’ਤੇ ਕਰੂਰ ਅਤਿਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਭਾਰਤ ਨੂੰ ਹਿੰਸਾ ਅਤੇ ਦਹਿਸ਼ਤ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੈ।  ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਨੇ ਭਾਰਤ ਦੀ ਸਹਿਣਸ਼ੀਲਤਾ ਨੂੰ ਕਮਜ਼ੋਰੀ ਸਮਝ ਲਿਆ ਹੈ, ਇਸ ਲਈ ਉਸ ਦੇ ਨਾਪਾਕ ਮਨਸੂਬਿਆਂ, ਗਹਿਰੀ ਸਾਜ਼ਿਸ਼ਾਂ ਅਤੇ ਲਗਾਤਾਰ ਕਰਾਏ ਜਾ ਰਹੇ ਅਤਿਵਾਦੀ ਹਮਲਿਆਂ ਦਾ ਕੇਵਲ ਕੂਟਨੀਤੀ, ਫ਼ੌਜੀ ਮੁਸਤੈਦੀ ਜਾਂ ਪਾਕਿਸਤਾਨ ’ਚ ਸਥਿਤ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਅਤੇ ਸਰਜੀਕਲ ਸਟ੍ਰੈਕ ਨਾਲ ਹੀ ਕਰਾਰਾ ਜਵਾਬ ਨਹੀਂ ਦਿੱਤਾ ਜਾਣਾ ਚਾਹੀਦਾ, ਬਲਕਿ ਪਾਕਿਸਤਾਨ ਵੱਲੋਂ ਦਬਾਈ ਬੈਠੇ ਕਸ਼ਮੀਰ ਦੇ ਹਿੱਸੇ ਨੂੰ ਹਰ ਹਾਲ ਵਿਚ ਵਾਪਸ ਲੈਣ ਵਰਗਾ ਠੋਸ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ’ਚ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਕੋਈ ਸਾਰਥਿਕਤਾ ਨਹੀਂ ਰਹੀ ਹੈ।

ਪ੍ਰੋ. ਸਰਚਾਂਦ ਸਿੰਘ ਕਿਹਾ ਕਿ ਪਾਕਿਸਤਾਨ ’ਚ ਫ਼ੌਜ ਅਤੇ ਆਈ ਐਸ ਆਈ ਨੇ ਆਪਣੀਆਂ ਖ਼ੁਦਮੁਖ਼ਤਿਆਰ ਤੇ ਨੀਤੀਗਤ ਟੀਚਿਆਂ ਲਈ ਉੱਥੋਂ ਦੀਆਂ ਨਾਗਰਿਕ ਸਰਕਾਰਾਂ ਨੂੰ ਕਦੀ ਵੀ ਪ੍ਰਭਾਵੀ ਨਹੀਂ ਹੋਣ ਦਿੱਤਾ। ਉੱਥੇ ਹੀ 1965, ’71 ਅਤੇ ਕਾਰਗਿਲ ਦੀਆਂ ਜੰਗਾਂ ਵਿਚ ਹੋਈਆਂ ਸ਼ਰਮਨਾਕ ਹਾਰਾਂ ਨੂੰ ਪਾਕਿਸਤਾਨ ਪਚਾ ਨਹੀਂ ਪਾ ਰਿਹਾ ਹੈ। ਅੱਜ ਵੀ ਉਹ ’ਬਲੀਡ ਇੰਡੀਆ ਥਰੂ ਏ ਥਾਊਜ਼ੈਡ ਕੱਟਸ’ ਦੀ ਫ਼ੌਜੀ ਨੀਤੀ ’ਤੇ ਚੱਲ ਰਿਹਾ ਹੈ ਅਤੇ ਪਾਕਿਸਤਾਨ ਦਾ ਸੈਨਾ ਮੁਖੀ ਅਸੀਮ ਮੁਨੀਰ ਨੇ ਹਾਲਹੀ ’ਚ ਕਸ਼ਮੀਰ ਨੂੰ ’ਪਾਕਿਸਤਾਨ ਦੀ ਸ਼ਾਹ ਰਗ’ ਦਸ ਕੇ ਕਸ਼ਮੀਰੀਆਂ ਨੂੰ ਭਾਰਤ ਵਿਰੁੱਧ ਉਕਸਾਉਣਾ ਕੀਤਾ ਹੈ।  ਪਾਕਿਸਤਾਨ ਲਸ਼ਕਰ ਏ ਤਾਇਬਾ ਅਤੇ ਜੈਸ ਏ ਮੁਹੰਮਦ ਵਰਗੀਆਂ ਹਾਈਬ੍ਰਿਡ ਅਤਿਵਾਦੀ ਗਰੁੱਪਾਂ ਰਾਹੀਂ ਭਾਰਤ ’ਚ ਵੱਡੀਆਂ ਅਤਿਵਾਦੀ ਵਾਰਦਾਤਾਂ ਨੂੰ ਵਾਰ ਵਾਰ ਅੰਜਾਮ ਦੇ ਕੇ ਅਤੇ ਆਏ ਦਿਨ ਕਸ਼ਮੀਰ ’ਚ ਬੇਕਸੂਰ ਸੈਲਾਨੀਆਂ ਅਤੇ ਉੱਥੋਂ ਦੀ ਤਰੱਕੀ ਤੇ ਖ਼ੁਸ਼ਹਾਲੀ ’ਚ ਹਿੱਸਾ ਪਾਉਣ ਵਾਲੇ ਲੋਕਾਂ ਦਾ ਕਤਲ ਕਰਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਅਤੇ ਸੂਬੇ ਦੀ ਅਮਨ ਚੈਨ ਨੂੰ ਤਬਾਹ ਕਰਨ ਦੀ ਬੇ-ਰੋਕ ਕੋਸ਼ਿਸ਼ ਕੀਤੀ ਹੈ।

ਹੁਣ ਵਾਦੀ ’ਚ ਨਿਰਦੋਸ਼ ਸੈਲਾਨੀਆਂ ਅਤੇ ਗੈਰ ਮੁਸਲਮਾਨਾਂ ਦੀ ਸ਼ਨਾਖ਼ਤ ਕਰਦਿਆਂ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ, ਗੈਰ ਮੁਸਲਮਾਨ ਦੀ ਸ਼ਨਾਖ਼ਤੀ ਕਤਲ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵਾਦੀ ’ਚ ਗ਼ੈਰ-ਮੁਸਲਿਮ ਅਧਿਆਪਕਾਂ ਨੂੰ ਅਤੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਪਛਾਣ ਕਰਦਿਆਂ ਕਤਲ ਕੀਤੇ ਗਏ ਸਨ। ਪਾਕਿਸਤਾਨ ਖੌਫ ਅਤੇ ਫ਼ਿਰਕੂ  ਤਣਾਓ ਪੈਦਾ ਕਰਕੇ ਵਾਦੀ ’ਚ ਅਸ਼ਾਂਤੀ ਤੇ ਰਾਜਸੀ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਵਾਦੀ ’ਚ ਹਿੰਦੂ ਅਤੇ ਸਿੱਖ ਭਾਈਚਾਰੇ ’ਚ ਅਸੁਰੱਖਿਆ ਅਤੇ ਡਰ ਦੀ ਭਾਵਨਾ ਤੇਜ਼ੀ ਨਾਲ ਪਨਪ ਰਹੀ ਹੈ। 90ਵਿਆਂ ’ਚ ਵੱਡੀ ਗਿਣਤੀ ਵਿਚ ਕਸ਼ਮੀਰੀ ਪੰਡਿਤ ਵਾਦੀ ‘ਚੋਂ ਹਿਜਰਤ ਕਰ ਗਏ ਸਨ। ਹੁਣ ਫਿਰ ਅਜਿਹਾ ਡਰ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਬੜੀ ਮੁਸਤੈਦੀ ਨਾਲ ਕੰਮ ਕੀਤੇ ਜਾਣ ਅਤੇ ਵਿਕਾਸ ਨੂੰ ਪਹਿਲ ਦੇਣ ਨਾਲ ਵਾਦੀ ’ਓ ਨਿੱਤ ਦਿਨ ਵਾਪਰਦੀਆਂ ਗੜਬੜ ਵਾਲੀਆਂ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਵੀ ਵੱਡੀ ਕਮੀ ਆਈ ਸੀ। ਜਿਸ ਨੂੰ ਦੇਖ ਕੇ  ਪਾਕਿਸਤਾਨ ਬੌਖਲਾ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀਆਂ ਹਾਲੀਆ ਘਟਨਾਵਾਂ ਲਈ ਸਿਆਸੀ ਪਾਰਟੀਆਂ ਨੂੰ ਅੱਤਵਾਦ ਖ਼ਿਲਾਫ਼ ਇਕਸੁਰ ਅਤੇ ਇੱਕਜੁੱਟਤਾ ਦਿਖਾਉਣ ਦੀ ਲੋੜ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button