AmritsarBreaking NewsCrimeE-Paper‌Local NewsPolice NewsPunjab
Trending

ਕਮਸਿ਼ਨਰੇਟ ਪੁਲਸਿ,ਅੰਮ੍ਰਤਿਸਰ ਦੀ ਸੀ.ਆਈ.ਏ.ਸਟਾਫ-2 ਦੀ ਪੁਲਸਿ ਟੀਮ ਵੱਲੋਂ 03 ਨਜਾਇਜ ਪਸਿਟਲਾ ਸਮੇਤ 02 ਵਅਿਕਤੀ ਕਾਬੂ

ਅੰਮ੍ਰਿਤਸਰ,24 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਸੀ.ਆਈ.ਏ. ਸਟਾਫ-2 ਵੱਲੋਂ ਨਜਾਇਜ਼ ਹਥਿਆਰਾਂ ਦੀ ਸਪਲਾਈ ‘ਤੇ ਨਕੇਲ ਕੱਸਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਤਿੰਨ ਨਜਾਇਜ਼ ਪਿਸਟਲਾਂ, ਮੈਗਜ਼ੀਨਾਂ, ਜਿੰਦੇ ਰੋਂਦ ਅਤੇ ਇੱਕ ਐਕਟਿਵਾ ਸਮੇਤ ਕਾਬੂ ਕੀਤਾ ਹੈ।

ਪੁਲਿਸ ਮੁਤਾਬਕ, ਮੁਕੱਦਮਾ ਨੰਬਰ 54 ਮਿਤੀ 22.04.2025 ਤਹਿਤ ਜੁਰਮ 25/54/59 ਅਰਮਸ ਐਕਟ ਅਧੀਨ ਥਾਣਾ ਸਦਰ ਵਿੱਚ ਦਰਜ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਵਿਕਰਮ ਸਿੰਘ ਉਰਫ ਵਿੱਕੀ ਮਾਡਰਨ (ਉਮਰ 32 ਸਾਲ), ਨਿਵਾਸੀ ਗੋਕਲ ਵਿਹਾਰ, ਬਟਾਲਾ ਰੋਡ ਅਤੇ ਅਜੈ ਕੁਮਾਰ ਉਰਫ ਅੱਜੂ, ਨਿਵਾਸੀ ਵਿਸ਼ਾਲ ਵਿਹਾਰ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਸਾਰੀ ਕਾਰਵਾਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਦੀ ਹਦਾਇਤਾਂ ਅਧੀਨ, ਐਡੀਸ਼ਨਲ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ ਅਤੇ ਏ.ਸੀ.ਪੀ. ਜਗਬਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ੀ ਹੇਠ ਕੀਤੀ ਗਈ। ਇਸ ਅਭਿਆਨ ਦੀ ਅਗਵਾਈ ਸਬ ਇੰਸਪੈਕਟਰ ਰਵੀ ਕੁਮਾਰ, ਇੰਚਾਰਜ ਸੀ.ਆਈ.ਏ. ਸਟਾਫ-2 ਨੇ ਪੁਲਿਸ ਪਾਰਟੀ ਸਮੇਤ ਕੀਤੀ।

ਦੋਸ਼ੀਆਂ ਕੋਲੋਂ 2 ਪਿਸਟਲ 32 ਬੋਰ, 1 ਪਿਸਟਲ 9MM, 3 ਮੈਗਜ਼ੀਨ, 2 ਜਿੰਦੇ ਰੋਂਦ ਅਤੇ ਕਾਲੇ ਰੰਗ ਦੀ ਐਕਟਿਵਾ ਨੰਬਰੀ PB-02AU-8962 ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿੱਥੇ ਉਨ੍ਹਾਂ ਨੇ ਕਬੂਲਿਆ ਕਿ ਹਥਿਆਰ ਤਰਨਤਾਰਨ ਰੋਡ ਤੋਂ ਪ੍ਰਾਪਤ ਕੀਤੇ ਗਏ ਸਨ।

ਪੁਲਿਸ ਮੁਤਾਬਕ, ਦੋਸ਼ੀਆਂ ਦੇ ਸਬੰਧ ‘ਚ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਕੇਸ ਦੀ ਤਫਤੀਸ਼ ਜਾਰੀ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button