AmritsarBreaking NewsCrimeE-Paper‌Local NewsPolice NewsPunjab
Trending

ਥਾਣਾ ਡੀ-ਡਵੀਜ਼ਨ ਦੇ ਇਲਾਕੇ ਵਿੱਚ ਆਪਸੀ ਰੰਜਿਸ਼ ਬਾਜ਼ੀ ਕਾਰਨ ਹੋਏ ਕਤਲ ਦੇ ਮਾਮਲੇ ਵਿੱਚ 1 ਕਾਬੂ

ਅੰਮ੍ਰਿਤਸਰ,25 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)

ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਮੁਕੱਦਮਾਂ ਨੰਬਰ 23 ਮਿਤੀ 10.04.2025 ਅਧੀਨ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103, 109, 191(3), 190 ਅਤੇ ਆਮ੍ਸ ਐਕਟ ਦੀਆਂ ਧਾਰਾਵਾਂ 25, 27 ਤਹਿਤ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵਾਕਿਆ ਤਦ ਹੋਇਆ ਜਦੋਂ ਮੁਦੱਈ ਅਰੁਣ ਕੁਮਾਰ, ਜੋ ਕਿ ਪੇਸ਼ੇ ਨਾਲ ਜਿੰਮ ਟਰੇਨਰ ਹੈ, ਆਪਣੇ ਦੋਸਤਾਂ ਸੰਜੀਵ ਕੁਮਾਰ ਉਰਫ਼ ਘਈ ਅਤੇ ਜਸਕਰਨ ਸਿੰਘ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ। ਸਾਈਂ ਮੰਦਰ ਕੋਲ ਪਹੁੰਚਣ ‘ਤੇ ਦੋ ਮੋਟਰਸਾਈਕਲਾਂ ‘ਤੇ ਸਵਾਰ ਨਵਦੀਪ ਸਿੰਘ ਉਰਫ਼ ਸੰਨੀ ਅਤੇ ਉਸਦੇ ਸਾਥੀਆਂ ਵੱਲੋਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਤਿੰਨੇ ਜ਼ਖਮੀ ਹੋ ਗਏ ਸੀ। ਇਲਾਜ ਦੌਰਾਨ ਸੰਜੀਵ ਕੁਮਾਰ ਦੀ ਮੌਤ ਹੋ ਗਈ, ਜਿਸ ਕਾਰਨ ਮਾਮਲੇ ਵਿੱਚ ਧਾਰਾ 103 ਬੀ.ਐਨ.ਐਸ ਵੀ ਜੋੜੀ ਗਈ।

ਮੁਕੱਦਮਾਂ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਦੀ ਹਦਾਇਤ ‘ਤੇ ਏ.ਡੀ.ਸੀ.ਪੀ. ਸਿਟੀ-1 ਸ੍ਰੀ ਵਿਸ਼ਾਲਜੀਤ ਸਿੰਘ ਅਤੇ ਏ.ਸੀ.ਪੀ. ਸੈਂਟਰਲ ਸ੍ਰੀ ਜਸਪਾਲ ਸਿੰਘ ਦੀ ਦਿਗਦਰਸ਼ਨ ਹੇਠ, ਇੰਸਪੈਕਟਰ ਨੀਰਜ ਕੁਮਾਰ ਦੀ ਅਗਵਾਈ ‘ਚ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਸ਼ਿਵਮ ਕਨੌਜੀਆ ਉਰਫ਼ ਕਨੂੰ ਮੋਟਾ, ਪੁੱਤਰ ਰਮਨ ਕੁਮਾਰ, ਨਿਵਾਸੀ ਵਕੀਰ ਸਿੰਘ ਕਾਲੋਨੀ, ਅੰਨਗੜ, ਉਮਰ 22 ਸਾਲ ਨੂੰ ਮਿਤੀ 24-04-2025 ਨੂੰ ਗ੍ਰਿਫ਼ਤਾਰ ਕਰ ਲਿਆ।

ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਸਾਥੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਲਦ ਹੀ ਹੋਰ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਜਾਵੇਗਾ।

ਪੁਲਿਸ ਅਨੁਸਾਰ ਇਸ ਹਮਲੇ ਦੀ ਮੂਲ ਵਜ੍ਹਾ ਦੋ ਧਿਰਾਂ ਵਿੱਚ ਚੱਲ ਰਹੀ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਨਵਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰਵਾਇਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button