ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ:ਡਿੰਪੀ ਚੌਹਾਨ

ਅੰਮ੍ਰਿਤਸਰ, 26 ਅਪ੍ਰੈਲ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਪਹਿਲਗਾਮ ਵਿੱਚ ਮਾਰੇ ਗਏ 26 ਬੇਕਸੂਰ ਲੋਕਾਂ ਦੇ ਵਿਰੋਧ ਵਿੱਚ ਵਾਰਡ ਨੰਬਰ 16 ਦੇ ਕੌਂਸਲਰ ਸੰਦੀਪ ਰਿੰਕਾ ਵੱਲੋਂ ਕੱਢੇ ਗਏ ਰੋਸ਼ ਮਾਰਚ ਵਿੱਚ ਬੋਲਦਿਆਂ ਹੋਇਆ ਕੀ ਹਮਲਾਵਰ ਪਾਕਿਸਤਾਨ ਸਮਰਥਕ ਹੋ ਸਕਦੇ ਹਨ।ਪਾਕਿਸਤਾਨ ਹਮੇਸ਼ਾ ਭਾਰਤ ਵਿੱਚ ਅੰਤਕੀ ਘਟਨਾਵਾਂ ਕਰਵਾਂਦਾ ਰਿਹਾ ਹੈ।ਉਹਨਾਂ ਨੇ ਆਖਿਆ ਕੀ ਅੰਤਕਵਾਦ ਪੂਰੇ ਵਿਸ਼ਵ ਲਈ ਇੱਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ।ਡਿੰਪੀ ਚੌਹਾਨ ਨੇ ਕਿਹਾ ਕਿ ਪੂਰੇ ਵਿਸ਼ਵ ਦੇ ਰਾਜ ਨੇਤਾਵਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਪਾਕਿਸਤਾਨ ਨੂੰ ਇੱਕ ਅੰਤਕਵਾਦੀ ਦੇਸ਼ ਘੋਸ਼ਿਤ ਕੀਤਾ ਜਾਵੇ।
ਉਸ ਦੀ ਧਰਤੀ ਤੋਂ ਹੀ ਅੰਤਕੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।ਵਰਲਡ ਟਰੇਡ ਸੈਂਟਰ ਤੇ ਹਮਲਾ ਕਰਨ ਵਾਲੇ ਓਸਾਮਾ ਬਿਨ ਲਾਦੇਨ ਨੂੰ ਵੀ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਹੀ ਮਾਰਿਆ ਸੀ।
ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹ ਮੰਤਰੀ ਅਮਿਤ ਸ਼ਾਹ ਕੋਲੋਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਇਹੋ ਜਿਹਾ ਤਗੜਾ ਜਵਾਬ ਦੇਣਾ ਚਾਹੀਦਾ ਹੈ ਕਿ ਉਸ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਯਾਦ ਰੱਖਣ।ਉਹਨਾਂ ਨੇ ਕਿਹਾ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਕਰਨੇ ਵੀ ਬੰਦ ਕਰ ਦੇਣੇ ਚਾਹੀਦੇ ਹਨ।
ਹਿੰਦੂ ਸੰਗਠਨਾਂ ਅਤੇ ਅੰਮ੍ਰਿਤਸਰ ਦੀਆਂ ਵਿਪਾਰੀਕ,ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ ਪੂਰਾ ਅੰਮ੍ਰਿਤਸਰ ਅੱਜ ਸੰਪੂਰਨ ਰੂਪ ਵਿੱਚ ਬੰਦ ਰਿਹਾ। ਲੋਕਾਂ ਨੇ ਦੁਕਾਨਾਂ ਬੰਦ ਕਰਕੇ ਅੱਜ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ। ਇਸ ਰੋਸ਼ ਮਾਰਚ ਵਿੱਚ ਦਵਿੰਦਰ ਸ਼ਰਮਾ,ਭਾਰਤ ਭੂਸ਼ਣ ਸ਼ਰਮਾ, ਡਾਕਟਰ ਸਰੀਨ ਚੌਹਾਨ, ਸੰਦੀਪ ਬੇਦੀ, ਵਿਪਨ ਸ਼ਰਮਾ, ਪਵਨ ਬਿਆਲਾ, ਭੋਲਾ ਸੋਈ, ਭੱਲਾ ਸਾਹਿਬ, ਮਨੋਹਰ ਲਾਲ ਸਹਿਗਲ, ਸਹਿਤ ਭਾਰੀ ਸੰਖਿਆ ਵਿੱਚ ਲੋਕਾਂ ਨੇ ਭਾਗ ਲਿਆ।



