ਅੰਮ੍ਰਿਤਸਰ, 26 ਅਪ੍ਰੈਲ 2025 ( ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਅੱਜ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਨੇ ਪਹਿਲਗਾਮ ਜੰਮੂ ਕਸ਼ਮੀਰ ਵਿੱਚ 22 ਅਪ੍ਰੈਲ ਵਾਲੇ ਦਿਨ ਹੋਏ ਹੱਤਿਆ ਕਾਂਡ ਨੂੰ ਲੈ ਕੇ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਪਾਕਿਸਤਾਨ ਦਾ ਪੁਤਲਾ ਫੂਕਿਆ। ਪੱਤਰਕਾਰਾਂ ਨੇ ਪਾਕਿਸਤਾਨ ਮੁਰਦਾਬਾਦ, ਅੰਤਕਵਾਦ ਮੁਰਦਾਬਾਦ ਤੇ ਭਾਰਤ ਮਾਤਾ ਕੀ ਜੈ ਦੇ ਜਮ ਕੇ ਨਾਅਰੇ ਲਗਾਉਣ ਤੋਂ ਬਾਅਦ ਸ਼੍ਰੀ ਸ਼੍ਰੀ 1008 ਮਹਾਂਮੰਡੇਲਸ਼ਵਰ ਪ.ਪੂ ਮਨਕਾਮਨੇਸ਼ਵਰ ਗਿਰੀ ਜੀ ਮਹਾਰਾਜ ਅਤੇ ਪ੍ਰਧਾਨ ਸੰਜੀਵ ਪੁੰਜ ਤੇ ਸਮੂਹ ਪੱਤਰਕਾਰਾਂ ਨੇ ਮਿਲ ਕੇ ਪਾਕਿਸਤਾਨ ਦਾ ਪੁਤਲਾ ਫੂਕਿਆ।
ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦੇ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਬੇਕਸੂਰ ਨਿਹੱਥੇ ਲੋਕਾਂ ਤੇ ਅੱਤਵਾਦੀਆਂ ਨੇ ਏ ਕੇ-47 ਤੇ ਐਮ 4 ਵਰਗੇ ਘਾਤਕ ਹਥਿਆਰਾਂ ਨਾਲ ਅੰਦਾ ਧੁੰਦ ਗੋਲੀਆਂ ਚਲਾ ਕੇ ਉਹਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਸੀ। ਜਿਸਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੋਵੇਗੀ। ਪੁੰਜ ਨੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ ਅੱਤਵਾਦ ਨੂੰ ਜੜੋ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ। ਇਸ ਮੌਕੇ ਇੰਦਰਜੀਤ ਅਰੋੜਾ,ਪ੍ਰਦੀਪ ਗੋਇਲ,ਰਾਜੇਸ਼ ਕੌਂਡਲ,ਸੁਮੀਤ ਕੰਬੋਜ,ਹਰਸ਼ ਪੁੰਜ,ਜੋਗਿੰਦਰ ਜੋੜਾ,ਗੁਰਮੀਤ ਸੂਰੀ,ਮੁਕੇਸ਼ ਬੇਦੀ,ਰਜਿੰਦਰ ਬਲੱਗਣ,ਵਿਪਨ ਬਲੱਗਣ,ਹਰਨੀਤ ਸਿੰਘ,ਮੋਨੂੰ,ਗੌਰਵ,ਮਨੀ,ਅਵਤਾਰ ਸਿੰਘ,ਸੁਨੀਲ ਗੁਪਤਾ,ਹਰਵਿੰਦਰ ਧੰਜਲ,ਗੁਰਪਾਲ ਰਾਏ,ਸਾਹਿਲ ਗੁਪਤਾ,ਸਾਜਨ ਆਦਿ ਹਾਜਰ ਸਨ।



