ਥਾਣਾ ਡੀ-ਡਵੀਜ਼ਨ ਦੇ ਇਲਾਕੇ ਵਿੱਚ ਆਪਸੀ ਰੰਜਿਸ਼ ਬਾਜ਼ੀ ਕਾਰਨ ਹੋਏ ਕਤਲ ਦੇ ਮਾਮਲੇ ਵਿੱਚ 01 ਮੁਲਜ਼ਮ ਹੋਰ ਕਾਬੂ

ਅੰਮ੍ਰਿਤਸਰ, 26 ਅਪਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਥਾਣਾ ਡੀ-ਡਵੀਜ਼ਨ ਦੇ ਇਲਾਕੇ ਵਿੱਚ ਆਪਸੀ ਰੰਜਿਸ਼ ਕਾਰਨ ਹੋਏ ਕਤਲ ਮਾਮਲੇ ਵਿੱਚ ਅੱਜ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਕਰਨ ਸਿੰਘ ਉਰਫ ਕੰਨੂੰ ਪੁੱਤਰ ਗੁਰਦਿੱਤ ਸਿੰਘ ਵਾਸੀ ਗਲੀ ਨੰਬਰ 05, ਫਕੀਰ ਸਿੰਘ ਕਲੋਨੀ, ਅੰਨਗੜ, ਅੰਮ੍ਰਿਤਸਰ ਵਜੋਂ ਹੋਈ ਹੈ।
ਇਸ ਤੋਂ ਪਹਿਲਾਂ, ਦੋਸ਼ੀ ਸ਼ਿਵਮ ਕਨੌਜੀਆ ਉਰਫ ਕਨੂੰ ਮੋਟਾ ਪੁੱਤਰ ਰਮਨ ਕੁਮਾਰ ਨੂੰ ਵੀ 24 ਅਪਰੈਲ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਮਾਮਲਾ ਮੁਕੱਦਮਾਂ ਨੰਬਰ 23 ਮਿਤੀ 10.04.2025 ਅਧੀਨ ਜੁਰਮ ਧਾਰਾਵਾਂ 103, 109, 191(3), 190 ਬੀ.ਐਨ.ਐਸ ਅਤੇ 25, 27 ਅਸਲ੍ਹਾ ਐਕਟ ਹੇਠ ਦਰਜ ਹੈ। ਮੁਕੱਦਮਾ ਅਰੁਣ ਕੁਮਾਰ ਵਾਸੀ ਮੂਲੇ ਚੱਕ, ਅੰਮ੍ਰਿਤਸਰ ਦੇ ਬਿਆਨ ’ਤੇ ਦਰਜ ਕੀਤਾ ਗਿਆ ਸੀ।
ਅਨੁਸਾਰ ਮੁਲਜ਼ਮਾਂ ਨਵਦੀਪ ਸਿੰਘ ਉਰਫ਼ ਸੰਨੀ ਅਤੇ ਹੋਰ ਸਾਥੀਆਂ ਨੇ ਖਜਾਨਾ ਗੇਟ ਦੇ ਅੰਦਰੂਨ ਸਰਕੂਲਰ ਰੋਡ, ਸਾਈਂ ਮੰਦਰ ਨੇੜੇ, ਪੀੜਤ ਅਰੁਣ ਕੁਮਾਰ ਅਤੇ ਉਸਦੇ ਦੋਸਤਾਂ ’ਤੇ ਗੋਲੀਆਂ ਚਲਾਈਆਂ। ਇਸ ਹਮਲੇ ਦੌਰਾਨ ਸੰਜੀਵ ਕੁਮਾਰ ਉਰਫ ਘਈ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (IPS) ਦੀ ਅਗਵਾਈ ਹੇਠ ਵਿਸ਼ਾਲਜੀਤ ਸਿੰਘ (ADCP ਸਿਟੀ-1) ਅਤੇ ਜਸਪਾਲ ਸਿੰਘ (ACP ਸੈਂਟਰਲ) ਦੇ ਦਿਸ਼ਾ-ਨਿਰਦੇਸ਼ਾਂ ਤੇ ਇੰਸਪੈਕਟਰ ਨੀਰਜ ਕੁਮਾਰ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਰਦਾਤ ਦੋ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਚਲਦੇ ਵਾਪਰੀ ਸੀ। ਨਵਦੀਪ ਸਿੰਘ ਉਰਫ਼ ਸੰਨੀ ਤੇ ਉਸਦੇ ਸਾਥੀਆਂ ਨੇ ਮਿਲ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ।
