AmritsarBreaking NewsCrimeE-PaperLocal NewsPolice NewsPunjab
Trending
ਥਾਣਾ ਈ ਡਿਵੀਜ਼ਨ ਵੱਲੋਂ ਸਪੈਸ਼ਲ ਚੈਕਿੰਗ ਓਪਰੇਸ਼ਨ
ਅੰਮ੍ਰਿਤਸਰ, 27 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ. ਸਿਟੀ 1, ਅੰਮ੍ਰਿਤਸਰ, ਸ੍ਰੀ ਜਸਪਾਲ ਸਿੰਘ ਏਸੀਪੀ ਕੇਂਦਰੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਮੇਤ ਮੁੱਖ ਅਫਸਰ ਥਾਣਾ ਈ ਡਵਿਜ਼ਨ ਅੰਮ੍ਰਿਤਸਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੱਟੜਾ ਜੈਮਲ ਸਿੰਘ, ਕੱਟੜਾ ਸ਼ੇਰ ਸਿੰਘ, ਗੁਰੂ ਬਾਜ਼ਾਰ, ਬਾਜ਼ਾਰ ਕਰਮੋ ਡਿਓੜੀ, ਟਾਲੀ ਸਾਹਿਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਸ਼ਾਸਤਰੀ ਮਾਰਕੀਟ ਆਦਿ ਬਾਜ਼ਾਰਾਂ ਵਿਖੇ ਪੈਟਰੋਲਿੰਗ ਕੀਤੀ ਗਈ ਅਤੇ ਹੋਟਲਾਂ, ਸਰਾਵਾਂ ਅਤੇ ਗੈਸਟ ਹਾਊਸ ਦੀ ਚੈਕਿੰਗ ਦੌਰਾਨ ਵਿਜ਼ਟਰ ਇਨ ਤੇ ਆਊਟ ਐਂਟਰੀ ਰਜਿਸਟਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਉਹਨਾਂ ਨੇ ਹੋਟਲ ਸੰਚਾਲਕਾ ਨੂੰ ਹਦਾਇਤ ਕੀਤੀ ਗਈ ਕਿ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।