AmritsarBreaking NewsDPRO NEWSE-PaperEducationLocal NewsPunjab
Trending
ਨੀਟ ਦੇ ਪ੍ਰੀਖਿਆ ਕੇਂਦਰਾਂ ਦੁਆਲੇ ਜ਼ਿਲ੍ਹਾ ਮਜਿਸਟਰੇਟ ਵੱਲੋਂ ਪਾਬੰਦੀਆਂ ਲਾਗੂ
ਅੰਮ੍ਰਿਤਸਰ, 2 ਮਈ 2025 (ਅਭਿਨੰਦਨ ਸਿੰਘ)
ਨੀਟ ਦੀ ਚਾਰ ਮਈ ਨੂੰ ਹੋ ਰਹੀ ਪ੍ਰੀਖਿਆ ਦੇ ਮੱਦੇ ਨਜ਼ਰ ਅੰਮ੍ਰਿਤਸਰ ਵਿੱਚ ਬਣਵਾਏ ਗਏ ਪ੍ਰੀਖਿਆ ਕੇਂਦਰਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕੀ ਕਮੇਟੀ ਦੀ ਮੰਗ ਉੱਤੇ ਸ੍ਰੀ ਮਤੀ ਸਾਕਸ਼ੀ ਸਾਹਨੀ, ਆਈ.ਏ.ਐਸ, ਜਿਲ੍ਹਾ ਮੈਜਿਸਟਰੈਟ, ਅੰਮ੍ਰਿਤਸਰ ਨੇ ਧਾਰਾ 144 ਲਾਗੂ ਕੀਤੀ ਹੈ।
ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ ਭਾਰਤੀ ਨਾਗਰਿ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਏ ਜਿਲ੍ਹਾ ਅੰਮ੍ਰਿਤਸਰ ਵਿੱਚ ਉਪਰੋਕਤ ਪ੍ਰੀਖਿਆਵਾਂ ਨੂੰ ਨਿਰਵਿਘਨ ਨੇਪਰੇ ਚਾੜਨ ਦੇ ਮੰਤਵ ਨਾਲ ਜਿਹਨਾਂ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਹੋਣ ਜਾ ਰਹੀ ਹੈ, ਦੇ 100 ਮੀਟਰ ਦੇ ਆਲੇ-ਦੁਆਲੇ ਧਾਰਾ 163 ਬੀ ਐਨ ਐਸ ਐਸ ਲਾਗੂ ਕਰਦੀ ਹਾਂ।
ਇਹ ਹੁਕਮ ਇੱਕਤਰਫਾ ਪਾਸ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਨੀਟ ਦੀ ਪ੍ਰੀਖਿਆ ਦੇ ਨਿਯਮ ਅਨੁਸਾਰ ਜੋ ਵੀ ਸਮਾਨ ਨਾਲ ਲਿਆਉਣ ਦੀ ਆਗਿਆ ਦਿੱਤੀ ਗਈ ਹੈ, ਨੂੰ ਹੀ ਪ੍ਰੀਖਿਆ ਕੇਂਦਰਾਂ ਦੇ ਅੰਦਰ ਲਿਜਾਣ ਦਿੱਤਾ ਜਾਵੇਗਾ।