AmritsarBreaking NewsDPRO NEWSE-PaperLocal NewsPunjab
Trending
2024 ਬੈਚ ਦੀ ਆਈ ਏ ਐਸ ਮੈਡਮ ਪਿਯੂਸ਼ਾ ਨੇ ਸਹਾਇਕ ਕਮਿਸ਼ਨਰ ਵਜੋ ਸੰਭਾਲਿਆ ਅਹੁੱਦਾ
ਅੰਮ੍ਰਿਤਸਰ, 2 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
2024 ਬੈਚ ਦੀ ਆਈ.ਏ ਐਸ ਅਧਿਕਾਰੀ ਮੈਡਮ ਪਿਯੂਸ਼ਾ ਨੇ ਅੰਮ੍ਰਿਤਸਰ ਵਿਖੇ ਬਤੌਰ ਸਹਾਇਕ ਕਮਿਸ਼ਨਰ(ਅੰਡਰ ਟਰੇਨਿੰਗ) ਵਜੋ ਆਪਣਾ ਅਹੁੱਦਾ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਮੈਡਮ ਪਿਯੂਸ਼ਾ ਨੇ ਬੀ.ਟੈਕ ਟੈਕਸਟਾਈਲ ਤਕਨਾਲੋਜੀ ਆਈ.ਆਈ.ਟੀ ਦਿੱਲੀ ਤੋ ਕੀਤੀ ਹੈ ਅਤੇ ਉਨ੍ਹਾ ਦੀ ਸਕੂਲੀ ਸਿੱਖਿਆ ਸੀਕਰ ਰਾਜਸਥਾਨ ਤੋ ਹੋਈ ਹੈ।
ਮੈਡਮ ਪਿਯੂਸ਼ਾ ਨੇ ਦੱਸਿਆ ਕਿ ਉਨ੍ਹਾ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਉਨ੍ਹਾ ਦੀ ਸੁਰੂਆਤੀ ਪੋਸਟਿੰਗ ਗੁਰੂ ਦੀ ਨਗਰੀ ਤੋ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਜੋ ਜਿੰਮੇਵਾਰੀ ਸੋਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਤੇ ਆਧਾਰ ਤੇ ਕਰਨਗੇ।