ਅੰਮ੍ਰਿਤਸਰ ‘ਚ ਵੂਮੈਨ ਹੈਲਪ ਡੈਸਕ ਵੱਲੋਂ ਜਾਗਰੂਕਤਾ ਸੈਮੀਨਾਰ, ਵਿਦਿਆਰਥੀਆਂ ਨੂੰ ਗੁੱਡ-ਟੱਚ, ਬੈਡ-ਟੱਚ ਅਤੇ ਸੁਰੱਖਿਆ ਨੰਬਰਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 05 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੂਮੈਨ ਹੈਲਪ ਡੈਸਕ ਵੱਲੋਂ ਰੋਜ਼ ਨਰਸਰੀ ਕਾਨਵੈਂਟ ਸਕੂਲ, ਸ਼ਰੀਫਪੁਰਾ ਬਜਾਰ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ “ਗੁੱਡ-ਟੱਚ” ਅਤੇ “ਬੈਡ-ਟੱਚ” ਦੀ ਪਛਾਣ ਕਰਵਾਉਣ ਦੇ ਨਾਲ-ਨਾਲ ਮਹੱਤਵਪੂਰਨ ਸੁਰੱਖਿਆ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣੂ ਕਰਵਾਇਆ ਗਿਆ।ਇਹਨਾਂ ਨੰਬਰਾਂ ਵਿੱਚ ਵੂਮੈਨ ਹੈਲਪਲਾਈਨ 112, ਬੱਚਿਆਂ ਲਈ 1098, ਬਜ਼ੁਰਗਾਂ ਲਈ 14567 ਅਤੇ ਸਾਈਬਰ ਕ੍ਰਾਈਮ ਲਈ 1930 ਸ਼ਾਮਲ ਸਨ।
ਇਸ ਦੇ ਨਾਲ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ‘ਤੇ ਲੱਗੀ ਕਾਨੂੰਨੀ ਪਾਬੰਦੀ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹਾ ਕਰਨ ‘ਤੇ ਮਾਪਿਆਂ ਨੂੰ ਵੱਡੇ ਜੁਰਮਾਨੇ ਤੇ ਕਾਨੂੰਨੀ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸੈਮੀਨਾਰ ਬੱਚਿਆਂ ਨੂੰ ਸੁਰੱਖਿਆ, ਜ਼ਿੰਮੇਵਾਰੀ ਅਤੇ ਕਾਨੂੰਨੀ ਜਾਣਕਾਰੀ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।