AmritsarBreaking NewsCrimeE-Paper‌Local NewsPolice NewsPunjab
Trending

ਥਾਣਾ ਏ ਡਿਵੀਜ਼ਨ ਵੱਲੋਂ ਸ਼ਰੀਫਪੁਰਾ ਇਲਾਕੇ ਵਿੱਚ ਇੱਕ ਹੋਟਲ ਵਿੱਚ ਜ਼ਿਸਮ ਫਰੋਸੀ ਦਾ ਧੰਦਾ ਕਰਨ ਵਾਲੇ ਕਾਬੂ

ਅੰਮ੍ਰਿਤਸਰ, 6 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)

ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਦੀ ਪੁਲਿਸ ਨੇ ਸ਼ਰੀਫਪੁਰਾ ਇਲਾਕੇ ‘ਚ ਹੋਟਲ ਵਿੰਟੇਜ਼ ‘ਚ ਚੱਲ ਰਹੇ ਜ਼ਿਸਮ ਫਰੋਸ਼ੀ ਦੇ ਗੈਰਕਾਨੂੰਨੀ ਧੰਦੇ ਦਾ ਪੜਤਾਲ ਕਰਦਿਆਂ ਵੱਡੀ ਕਾਰਵਾਈ ਕੀਤੀ। ਪੁਖਤਾ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਰੇਡ ਦੌਰਾਨ ਦੋ ਦੋਸ਼ੀਆਂ — ਸੁਖਚੈਨ ਸਿੰਘ ਉਰਫ ਰਾਜਾ (ਉਮਰ 52) ਅਤੇ ਸੰਚਿਤ ਰਾਮ ਯਾਦਵ (ਉਮਰ 36) — ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਮਰਾ ਨੰਬਰ 105 ‘ਚੋਂ ਇੱਕ ਲੜਕੀ ਪੂਨਮ ਨੂੰ ਵੀ ਬਰਾਮਦ ਕੀਤਾ ਗਿਆ।

ਲੜਕੀ ਦੀ ਤਲਾਸ਼ੀ ਦੌਰਾਨ ਮਹਿਲਾ ਏ.ਐੱਸ.ਆਈ ਮਧੂ ਬਾਲਾ ਵਲੋਂ ਉਸਦੀ ਪਹਿਨੀ ਹੋਈ ਜੀਨ ਪੈਂਟ ਵਿੱਚੋਂ ਤਿੰਨ ਨੀਲੇ ਰੰਗ ਦੇ Durex ਕੋਡੰਮ ਵੀ ਬਰਾਮਦ ਕੀਤੇ ਗਏ।

ਇਹ ਕਾਰਵਾਈ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ (IPS) ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਵਿੱਚ ਚੱਲ ਰਹੀ ਮੁਹਿੰਮ ਹੇਠ ਕੀਤੀ ਗਈ। ਡੀ.ਸੀ.ਪੀ ਇਨਵੈਸਟੀਗੇਸ਼ਨ ਸ੍ਰੀ ਰਵਿੰਦਰਪਾਲ ਸਿੰਘ (PPS), ਏ.ਡੀ.ਸੀ.ਪੀ ਸ੍ਰੀਮਤੀ ਜਸਰੂਪ ਕੌਰ ਬਾਠ (IPS) ਅਤੇ ਏ.ਸੀ.ਪੀ ਪੂਰਬੀ ਸ੍ਰੀ ਸ਼ੀਤਲ ਸਿੰਘ (PPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਮਿਤੀ 04.05.2025 ਨੂੰ ਰੇਡ ਮਾਰੀ ਗਈ।

ਇਸ ਮਾਮਲੇ ਅਧੀਨ ਥਾਣਾ ਏ ਡਿਵੀਜ਼ਨ ਵਿੱਚ ਮੁਕੱਦਮਾ ਨੰਬਰ 63, ਮਿਤੀ 04.05.2025 ਨੂੰ Immoral Traffic Prevention Act 1956 ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਦਰਜ ਕੀਤਾ ਗਿਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button