ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 5 ਮੁਖੀਆਂ ਦੀ ਤਬਾਦਲਾ ਸੂਚੀ ਜਾਰੀ
ਚੰਡੀਗੜ੍ਹ/ਅੰਮ੍ਰਿਤਸਰ, 7 ਮਈ 2025
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਇੱਕ ਨਵਾਂ ਦਫ਼ਤਰੀ ਹੁਕਮ ਜਾਰੀ ਕਰਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 5 ਸਕੂਲ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਹ ਤਬਾਦਲੇ ਵਿਭਾਗੀ ਨੀਤੀਆਂ ਅਨੁਸਾਰ ਸਥਾਈ ਅਧਾਰ ‘ਤੇ ਕੀਤੇ ਗਏ ਹਨ।
ਸਿੱਖਿਆ ਵਿਭਾਗ ਦੇ ਹੁਕਮ ਅਨੁਸਾਰ, ਹੇਠ ਲਿਖੇ ਮੁਖੀਆਂ ਨੂੰ ਨਵੀਂ ਤਾਇਨਾਤੀ ਸਥਾਨਾਂ ਉੱਤੇ ਭੇਜਿਆ ਗਿਆ ਹੈ:
-
ਸਸੀ ਬਾਲਾ (B.P.E.O.) – ਰਾਮਪੁਰ ਬੁਸ਼, ਬਠਿੰਡਾ
-
ਵਿਨੀ ਮਾਲਵੀ ਰੂਪਲ (B.P.E.O.) – ਮਾਘੋਕੇ-2, ਮੋਗਾ
-
ਦਵਿੰਦਰ ਸਿੰਘ (B.P.E.O.) – ਭਤੌੜੀ-2, ਪਟਿਆਲਾ
-
ਮੋਹਨ ਸਿੰਘ (B.P.E.O.) – ਬਾਬਰਪੁਰ, ਪਟਿਆਲਾ
-
ਬਲਵੀਰ ਸਿੰਘ (B.P.E.O.) – ਸਿੱਧੂ ਬੇਟ-1, ਫਤਿਹਗੜ੍ਹ ਸਾਹਿਬ
ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਮੰਨੇ ਜਾਣਗੇ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਨਵੀਂ ਤਾਇਨਾਤੀ ਸਥਾਨ ਉੱਤੇ ਡਿਊਟੀ ਸੰਭਾਲਣ।
ਇਸ ਦੇ ਨਾਲ ਹੀ ਸਾਰੇ ਸਬੰਧਤ ਵਿਭਾਗਾਂ ਨੂੰ ਵੀ ਇਸ ਤਬਾਦਲੇ ਦੇ ਹੁਕਮ ਬਾਰੇ ਜਾਣੂ ਕਰਵਾਇਆ ਗਿਆ ਹੈ। ਇਹ ਤਬਾਦਲੇ ਵਿਭਾਗ ਵੱਲੋਂ 19 ਮਾਰਚ 2025 ਨੂੰ ਜਾਰੀ ਹੋਏ ਪਿਛਲੇ ਹੁਕਮ ਨੂੰ ਰੱਦ ਕਰਦੇ ਹੋਏ ਕੀਤੇ ਗਏ ਹਨ।

