AmritsarBreaking NewsE-PaperEducationLocal NewsPolitical NewsPunjab
Trending
ਅੰਮ੍ਰਿਤਸਰ ਵਿਖੇ 9 ਤੋਂ 11 ਮਈ 2025 ਤੱਕ ਨਕਲ ਭੰਨਣ ਲਈ ਸੈਕਸ਼ਨ 144 ਲਾਗੂ, ਵਿਸ਼ੇਸ਼ ਅਹਿਦਾਇਤਾਂ ਜਾਰੀ

ਅੰਮ੍ਰਿਤਸਰ, 8 ਮਈ 2025 (ਅਭਿਨੰਦਨ ਸਿੰਘ)
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੇ ਅਧਾਰ ‘ਤੇ, ਅੰਮ੍ਰਿਤਸਰ ਵਿੱਚ ਹੋ ਰਹੀਆਂ ਸਰਕਾਰੀ, ਪ੍ਰਾਈਵੇਟ ਅਤੇ ਹੋਰ ਪ੍ਰੀਖਿਆਵਾਂ ਨੂੰ ਨਕਲਮੁਕਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 9 ਮਈ 2025 ਤੋਂ 11 ਮਈ 2025 ਤੱਕ ਦੰਡ ਸੰਹਿਤਾ 1973 ਦੀ ਧਾਰਾ 144 ਅਧੀਨ ਨਕਲ ਭੰਨਣ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ।
ਇਸ ਆਦੇਸ਼ ਅਧੀਨ, ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਨਾਲ ਨਕਲ ਜਾਂ ਕਿਸੇ ਵੀ ਅਣਕਾਨੂੰਨੀ ਸਾਧਨ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਖਤ ਨਿਰਦੇਸ਼ ਦਿੱਤੇ ਹਨ ਕਿ ਉਕਤ ਮਿਤੀਆਂ ਦੌਰਾਨ ਸਾਰੇ ਸਮੂਹ ਸਰਕਾਰੀ/ਪ੍ਰਾਈਵੇਟ/ਸੈਮੀ-ਗਵਰਨਮੈਂਟ ਸਕੂਲ/ਕਾਲਜ/ਵਿਦਿਆ ਸੰਸਥਾਵਾਂ ਦੇ ਆਲੇ-ਦੁਆਲੇ ਦਾ ਮਾਹੌਲ ਨਕਲਰੋਧੀ ਬਣਾਇਆ ਜਾਵੇ।
ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਚੌਕਸੀ ਅਤੇ ਕਰੜਾਈ ਨਾਲ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।