328 ਪਾਵਨ ਸਰੂਪਾਂ ਨੂੰ ਛੱਡ ਕੇ ਅਕਾਲੀ ਭਰਤੀ ਨੂੰ ਮੁੱਖ ਰੱਖਣ ਵਾਲੇ ਅਕਾਲੀ ਜਾਂ ਜਾਅਲੀ? ਭਾਈ ਵਡਾਲਾ

ਅੰਮ੍ਰਿਤਸਰ,13 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਸ੍ਰੀ ਅੰਮ੍ਰਿਤਸਰ ਸਾਹਿਬ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਸ੍ਰੋਮਣੀ ਕਮੇਟੀ ਤੇ ਕਾਬਜ ਧਿਰ ਬਾਦਲਕਿਆਂ
ਦਾ ਤਾਣਾ ਬਾਣਾ 328 ਪਾਵਨ ਸਰੂਪਾਂ ਦਾ ਚੋਰ ਹੈ।ਉਹ ਵੀ ਗਿ: ਹਰਪ੍ਰੀਤ ਸਿੰਘ ਵੱਲੋਂ ਐਡਵੋਕੇਟ ਈਸ਼ਰ ਸਿੰਘ ਕਮਿਸ਼ਨ ਰਾਹੀ ਕਰਵਾਈ
ਪੜਤਾਲੀਆ ਰਿਪੋਰਟ ਦੇ ਅਨੁਸਾਰ ਜੋ ਸੁਪਰੀਮ ਕੋਰਟ ਦੇ ਮਤਾਬਿਕ ਇੱਕ ਸੰਗੀਨ ਅਪਰਾਧ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਹੈ ਘੋਰ
ਬੇਅਦਬੀ ਹੈ।ਜਿਸ ਦੇ ਦੋਸ਼ੀ ਦਾਗੀ ਬਾਗੀ ਅਕਾਲੀ ਉਸ ਵਕਤ ਵੀ ਸਨ ਤੇ ਅੱਜ ਵੀ ਹਨ।ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਤੇ ਅਕਾਲੀ
ਦਲ ਨੂੰ ਮੋਹਰਾ ਬਣਾ ਕੇ ਅਕਾਲੀ ਦਲ ਦਾ ਫਿਕਰ ਕਰਕੇ ਭਰਤੀ ਕਰਨ ਤੇ ਲੱਗੇ ਹੋਏ ਹਨ।ਜਿੰਨਾਂ ਨੂੰ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਪੰਜਾਬ
ਚੇਤੇ ਹੀ ਨੀ ਰਿਹਾ।ਜਿੰਨਾਂ ਦੀ ਲਿਖਤੀ ਸ਼ਿਕਾਇਤ ਅਨੁਸਾਰ ਦੋਸ਼ੀਆਂ ਨੂੰ ਸਜਾਵਾਂ ਦੇਣੀਆਂ ਸਨ ।
ਘਟਨਾਵਾਂ ਨੂੰ ਖੰਘਾਲਣਾਂ ਸੀ ਤੇ ਭਵਿੱਖ ਦੇ ਪੁਖਤਾਪ੍ਰਬੰਧ ਕਰਨੇ ਸਨ ਦੀ ਬਜਾਏ ਵੱਖਰਾ ਸੱਪ ਕੱਢ ਮਾਰਿਆ ਹੁਕਮਨਾਮੇ ਕੁਝ ਹੋਰ ਹੀ ਜਾਰੀ ਹੋ ਗਏ ਅਖੇ ਜੀ ਅਕਾਲੀ ਦਲ ਦੀ ਭਰਤੀ ਕੀਤੀ ਜਾਏ।ਉਹ ਵੀ ਉਹੀ ਕਰਨਗੇ ਜੋ ਦੋਸ਼ੀਆਂ ਖਿਲਾਫ ਦੋਸ਼ੀਆਂ ਦੇ ਧੜੇ ਵਿੱਚ ਸੀ ਹੈ ਤੇ ਰਹਿਣਗੇ।ਜਿਨਾਂ ਤੋਂ ਪੰਥ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।ਜਿਸਵਕਤ ਬਾਦਲਿਆਂ ਦੀ ਸਰਕਾਰ ਸੀ ਕੇਂਦਰ ਨਾਲ ਭਾਈਵਾਲੀ ਸੀ ਉਸ ਵਕਤ ਇੰਨਾਂ ਨੂੰ ਸਿਵਾਏ ਕੁਰਸੀ ਤੇ ਬਾਦਲ ਦੇ ਕੁਝ ਹੋਰ ਸੁੱਝਿਆ?
ਹੁਣ ਵੀ ਇੰਨਾਂ ਨੂੰ 328 ਪਾਵਨ ਸਰੂਪ ਬਰਗਾੜੀ ਕਾਂਡ ਸਭ ਭੁੱਲੇ ਹੋਏ ਹਨ। ਬੇਅਦਬੀਆਂ ਹਮਲੇ ਆਦਿਕ ਹੋਏ ਘਟਨਾਕ੍ਰਮ ਨੂੰ ਅਣਗੌਲਿਆ
ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਅਕਾਲੀ ਸ਼ਬਦ ਨੂੰ ਮੋਹਰਾ ਬਣਾ ਕੇ ਜਿਹੜੇ ਗੰਦੀ ਰਾਜਨੀਤੀ ਦੀ ਖੇਡ ਖੇਡਣ ਉੰਨਾਂ ਤੋਂ ਪੰਥ ਤੇ
ਪੰਜਾਬ ਦੇ ਭਲੇ ਦੀ ਆਸ ਕੀ ਰੱਖੀ ਜਾ ਸਕਦੀ ਹੈ? ਇਸ ਲਈ ਪੰਥ ਸੁਚੇਤ ਹੋਵੇ ਗੁਰੂ ਗ੍ਰੰਥ ਤੇ ਗੁਰੂ ਪੰਥ ਪੰਜਾਬ ਦੀ ਸੁਰੱਖਿਆ ਯਕੀਨੀ ਬਣਾਉਣ
ਲਈ ਆਓ ਪੰਜਾਬ ਦੇ ਧਾਰਮਿਕ ਰਾਜਨੀਤਕ ਸਮਾਜਿਕ ਆਰਥਿਕ ਤੌਰ ਤੇ ਬਦਲਾਅ ਦਾ ਬਦਲ ਖੁਦ ਬਣੀਏ।ਤਾਂਕਿ ਪੰਜਾਬ ਵਿੱਚ ਸੰਵਿਧਾਨ
ਕਾਨੂੰਨ ਜਮਹੂਰੀਅਤ ਦੀ ਬਹਾਲੀ ਹੋ ਸਕੇ।
