ਹਿੰਮਤ ਐਨ.ਜੀ.ਓ ਵੱਲੋਂ ਲੋੜਵੰਦ ਪਰਿਵਾਰ ਲਈ ਘਰ ਬਣਾਉਣ ਦੀ ਸ਼ੁਰੁਆਤ
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ: ਸ਼ਰੁਤੀ ਵਿਜ
ਅੰਮ੍ਰਿਤਸਰ,13 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ, ਇਸ ਤੋਂ ਵੱਡਾ ਕੋਈ ਵੀ ਧਰਮ ਨਹੀਂ। ਇਹ ਗੱਲ ਕੌਂਸਲਰ ਤੇ ਮਹਿਲਾ ਮੋਰਚਾ ਅੰਮ੍ਰਿਤਸਰ ਦੀ ਪ੍ਰਧਾਨ ਸ਼ਰੁਤੀ ਵਿਜ ਨੇ ਹਿੰਮਤ ਐਨ.ਜੀ.ਓ ਵਲੋਂ ਡਾਇਮੰਡ ਅਵੇਨਿਊ ਵਿਖੇ ਇੱਕ ਲੋੜਵੰਦ ਪਰਿਵਾਰ ਨੂੰ ਨਵਾਂ ਘਰ ਬਣਾਉਣ ਦੇ ਨੀਂਹ ਪੱਥਰ ਰੱਖਣ ਦੇ ਦੌਰਾਨ ਕਹੀ। ਇਸ ਦੌਰਾਨ ਹਿੰਮਤ ਐਨ.ਜੀ.ਓ ਦੇ ਮੁਖੀ ਭਾਈ ਹਿੰਮਤ ਸਿੰਘ, ਆਲ ਇੰਡਿਆ ਸਿੱਖ ਸਟੂਡੇਂਟ ਫੇਡਰੇਸ਼ਨ ਦੇ ਮੁਖੀ ਭਾਈ ਕਵਰ ਚੜਤ ਸਿੰਘ, ਵਿਦਵਾਨ ਪ੍ਰੋ. ਬਲਜਿੰਦਰ ਸਿੰਘ, ਕਾਰੋਬਾਰੀ ਇੰਦਰਪਾਲ ਸਿੰਘ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵਲੋਂ ਗੁਰੂ ਮਹਾਰਾਜ ਜੀ ਦੇ ਚਰਣਾਂ ਵਿੱਚ ਅਰਦਾਸ ਕਰਕੇ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਦੌਰਾਨ ਸ਼ਰੁਤੀ ਵਿਜ ਨੇ ਕਿਹਾ ਕਿ ਹਿੰਮਤ ਐਨ.ਜੀ.ਓ ਵਲੋਂ ਲਗਾਤਾਰ ਮਨੁੱਖਤਾ ਦੀ ਸੇਵਾ ਲਈ ਜੋ ਕਾਰਜ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਲਾਂਘਾਯੋਗ ਹੈ। ਕਿਸੇ ਜਰੂਰਤਮੰਦ ਦੀ ਜ਼ਰੂਰਤ ਪੂਰੀ ਕਰਣਾ ਇਸ ਤੋਂ ਵੱਡਾ ਪਰਉਪਕਾਰ ਨਹੀਂ ਹੁੰਦਾ। ਇਸਦੇ ਲਈ ਉਹ ਤੇ ਉਨ੍ਹਾਂ ਦੀ ਐਨ.ਜੀ.ਓ ਵਧਾਈ ਦੇ ਪਾਤਰ ਹਨ ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਨ੍ਹਾਂ ਨੂੰ ਤਾਕਤ ਬਕਸ਼ੇ ਤਾਂਕਿ ਉਹ ਵੱਧ ਚੜ੍ਹਕੇ ਮਨੁੱਖਤਾ ਦੀ ਸੇਵਾ ਕਰ ਸਕਣ।
ਇਸ ਦੌਰਾਨ ਭਾਈ ਕਵਰ ਚੜਤ ਸਿੰਘ ਨੇ ਕਿਹਾ ਕਿ ਹਿੰਮਤ ਐਨ.ਜੀ.ਓ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਾਰਜ ਦੇ ਨਾਲ ਜੁਡ਼ੇ ਹੋਏ ਹਨ। ਉਹ ਇੱਕ ਨਹੀਂ ਕਈ ਤਰ੍ਹਾਂ ਦੇ ਸੇਵਾ ਕਾਰਜ ਕਰਦੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸੰਸਥਾ ਦੇ ਨਾਲ ਜੁੱੜਕੇ ਇਸਨ੍ਹੂੰ ਹੋਰ ਮਜਬੂਤ ਕਰਨ ਤਾਂਕਿ ਇਹ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਵੱਧ ਚੜ੍ਹਕੇ ਹਿੱਸਾ ਲੈਂਦੇ ਰਹਿਣ। ਭਾਈ ਹਿੰਮਤ ਸਿੰਘ ਨੇ ਕਿਹਾ ਕਿ ਉਹ ਜਰੂਰਤਮੰਦ ਪਰਵਾਰਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਹਨ। ਹਿੰਮਤ ਐਨ.ਜੀ.ਓ ਮਨੁੱਖਤਾ ਦੀ ਸੇਵਾ ਲਈ ਬਣਾਈ ਗਈ ਹੈ ਅਤੇ ਇਹ ਲਗਾਤਾਰ ਇਸ ਦਿਸ਼ਾ ਵਿੱਚ ਕੰਮ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਹਿੰਮਤ ਐਨ.ਜੀ.ਓ ਵਲੋਂ ਕਈ ਸੇਵਾ ਕਾਰਜ ਚਲਾਏ ਜਾ ਰਹੇ ਹਨ। ਇੰਨਾ ਸੇਵਾ ਕਾਰਜਾਂ ਵਿਚ ਭਾਰੀ ਗਿਣਤੀ ਵਿੱਚ ਲੋਕ ਲਾਭ ਲੈ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਇਸੇ ਤਰ੍ਹਾਂ ਸੇਵਾ ਕਾਰਜ ਕਰਦੇ ਰਹਿਣਗੇ। ਪ੍ਰੋ . ਬਲਜਿੰਦਰ ਸਿੰਘ ਨੇ ਕਿਹਾ ਕਿ ਹਿੰਮਤ ਐਨ.ਜੀ.ਓ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਲੋੜਵੰਦਾ ਦੀ ਸੇਵਾ ਕਾਰਜ ਵਿੱਚ ਜੁਟੀ ਹੈ।
