ਅੰਮ੍ਰਿਤਸਰ ‘ਚ ਵਾਪਰੀ ਚੋਰੀ ਦੀ ਵੱਡੀ ਘਟਨਾ – ਮੁਲਜ਼ਮਾ ਕੁਲਵਿੰਦਰ ਕੌਰ ਗ੍ਰਿਫ਼ਤਾਰ, ਲੁੱਟੇ ਹੋਏ ਸੋਨੇ ਦੇ ਗਹਿਣੇ ਅਤੇ ਨਕਦੀ ਬਰਾਮਦ
ਅੰਮ੍ਰਿਤਸਰ,14 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੀਨਿਊ ਇਲਾਕੇ ਵਿਚ ਵਾਪਰੀ ਇਕ ਵੱਡੀ ਚੋਰੀ ਦੀ ਘਟਨਾ ਦਾ ਅੱਜ ਪੁਲਿਸ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ। ਥਾਣਾ ਰਣਜੀਤ ਐਵੀਨਿਊ ਵਿੱਚ ਮੁਕੱਦਮਾ ਨੰਬਰ 55 ਮਿਤੀ 14-05-2025 ਨੂੰ ਧਾਰਾ 306 BN$ ਅਤੇ ਵਾਧੂ ਧਾਰਾਵਾਂ 317(2), 238 BNS ਤਹਿਤ ਦਰਜ ਕੀਤਾ ਗਿਆ ਸੀ, ਜਿਸ ਦੇ ਸੰਦਰਭ ਵਿੱਚ ਮੁਲਜ਼ਮਾ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਹਰਸਾ ਛੀਨਾ, ਥਾਣਾ ਰਾਜਾਸਾਸੀ, ਜ਼ਿਲਾ ਅੰਮ੍ਰਿਤਸਰ ਦਿਹਾਤੀ (ਉਮਰ ਕਰੀਬ 35 ਸਾਲ) ਵਜੋਂ ਹੋਈ ਹੈ।
ਇਹ ਚੋਰੀ ਦੀ ਘਟਨਾ 9 ਮਈ 2025 ਨੂੰ ਤਕਰੀਬਨ ਸਵੇਰੇ 10:30 ਵਜੇ ਵਾਪਰੀ, ਜਦ ਗੁਨਪ੍ਰੀਤ ਸਿੰਘ ਵਾਸੀ ਰਣਜੀਤ ਐਵੀਨਿਊ ਆਪਣੀ ਪਤਨੀ ਦੇ ਨਾਲ ਪਾਲਤੂ ਕੁੱਤੇ ਨੂੰ ਡਾਕਟਰ ਕੋਲ ਲੈ ਕੇ ਗਿਆ ਹੋਇਆ ਸੀ। ਜਦੋਂ ਉਹ ਘਰ ਵਾਪਸ ਆਏ, ਤਾਂ ਉਨ੍ਹਾਂ ਦੇ ਘਰ ਦੀ ਅਲਮਾਰੀ ‘ਚੋਂ ਕੀਮਤੀ ਸੋਨੇ ਦੇ ਗਹਿਣੇ ਅਤੇ ਨਕਦੀ ਰਕਮ ਗਾਇਬ ਮਿਲੀ।
ਮੁਕੱਦਮੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਆਫ਼ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸ੍ਰੀ ਹਰਪਾਲ ਸਿੰਘ ADCP ਸਿਟੀ-2, ਸ੍ਰੀ ਰਿਸ਼ਭ ਭੋਲਾ IPS ACP ਉੱਤਰੀ ਦੀ ਹਦਾਇਤ ‘ਤੇ SHO ਇੰਸਪੈਕਟਰ ਰੋਬਿਨ ਹੰਸ ਵੱਲੋਂ ਗਠਿਤ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮਿਤੀ 14 ਮਈ ਨੂੰ ਹੀ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਬਰਾਮਦ ਕੀਤੀਆਂ ਵਸਤੂਆਂ ਵਿੱਚ ਸ਼ਾਮਲ ਹਨ:
-
1 ਵੱਡਾ ਹਾਰ (ਸੋਨਾ)
-
1 ਕਿੱਟੀ ਹਾਰ ਚੇਨ (ਸੋਨਾ ਤੇ ਡਾਇਮੰਡ)
-
1 ਕੜਾ ਨਗ ਵਾਲਾ (ਸੋਨਾ ਤੇ ਡਾਇਮੰਡ)
-
2 ਵੱਡੇ ਕਾਟੇ ਨਗਾ ਵਾਲੇ (ਸੋਨਾ ਤੇ ਡਾਇਮੰਡ)
-
2 ਛੋਟੇ ਕਾਟੇ (ਸੋਨਾ ਤੇ ਡਾਇਮੰਡ)
-
2 ਕੜੇ (ਸੋਨੇ ਦੇ)
-
19 ਨਗ (ਡਾਇਮੰਡ)
-
₹10,000 ਨਕਦ (ਭਾਰਤੀ ਕਰੰਸੀ)
ਮੁਲਜ਼ਮਾ ਕੋਲੋਂ ਚੋਰੀ ਹੋਈ ਵਸਤੂਆਂ ਦੀ ਬਰਾਮਦਗੀ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਖੁਲਾਸੇ ਵੀ ਜਲਦੀ ਸਾਹਮਣੇ ਆ ਸਕਦੇ ਹਨ।
ਅੰਮ੍ਰਿਤਸਰ ਪੁਲਿਸ ਵੱਲੋਂ ਨਗਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਘਰ ਬੰਦ ਛੱਡ ਕੇ ਜਾਂਦਿਆਂ ਅਲਮਾਰੀਆਂ ਜਾਂ ਕੈਸ਼ ਬਾਕਸਾਂ ਨੂੰ ਲਾਕ ਕਰਕੇ ਜਾਵਣ ਅਤੇ ਕਿਸੇ ਵੀ ਸੰਦਿਗਧ ਵਿਅਕਤੀ ਦੀ ਜਾਣਕਾਰੀ ਤੁਰੰਤ ਨਜ਼ਦੀਕੀ ਥਾਣੇ ਵਿੱਚ ਦੇਣ।