ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਨੇ ਇਕ ਵਾਰ ਫਿਰ ਤੋਂ ਮਾਰੀ ਬਾਜੀ
ਢੋਲਾਂ ਦੀ ਥਾਪ ਨਾਲ ਗੂੰਜਿਆ ਵਿਹੜਾ

ਅੰਮ੍ਰਿਤਸਰ,18 ਮਈ 2025 (ਸੁਖਬੀਰ ਸਿੰਘ)
ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਨਿਊ ਅੰਤਰਯਾਮੀ ਕਲੌਨੀ,ਅੰਮ੍ਰਿਤਸਰ ਦੇ ਵਿਦਿਆਰਥਣ ਨੇ ਦਸਵੀਂ ਦੀ ਪ੍ਰੀਖਿਆ (PSEB) ਅੰਮ੍ਰਿਤਸਰ ਵਿਚੋਂ 19ਵਾਂ ਰੈਂਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਸਿਰ ਉੱਚਾ ਕੀਤਾ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ (96.62%) ਅੰਕ ਪ੍ਰਾਪਤ ਕਰਕੇ ਅੰਮ੍ਰਿਤਸਰ ਵਿਚੋਂ 19ਵਾਂ ਰੈਂਕ ਪ੍ਰਾਪਤ ਕੀਤਾ।
ਦਸਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸਦਾ ਸਿਹਰਾ ਸਕੂਲ ਦੇ ਅਧਿਆਪਕਾਂ, ਬੱਚਿਆ ਦੀ ਮਿਹਨਤ ਅਤੇ ਉਨ੍ਹਾਂ ਦੇ ਮਾਪਿਆ ਨੂੰ ਜਾਂਦਾ ਹੈ । ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਵਾਰ ਵੀ 100% ਰਿਹਾ।
ਅੱਜ ਮੌਕੇ ਤੇ ਹਾਜਰ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ., ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ, ਵਾਈਸ ਪ੍ਰਿੰਸੀਪਲ ਤਾਨੀਆ ਭਾਟੀਆ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਜੋਯਤੀ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਬੀਨਾ, ਸ੍ਰੀਮਤੀ ਕਵਲਪ੍ਰੀਤ ਕੌਰ, ਸ੍ਰੀਮਤੀ ਸੌਨੀਆ, ਸ੍ਰੀ ਸਮੀਰ ਸਚਦੇਵਾ, ਸ. ਬਿਕਰਮਜੀਤ ਸਿੰਘ ਸੌਖੀ, ਸ. ਅਰਸ਼ਦੀਪ ਸਿੰਘ, ਸ. ਗੁਰਮੇਜ ਸਿੰਘ, ਸ੍ਰੀਮਤੀ ਸਤਿੰਦਰ ਕੌਰ ਆਦਿ ਦੁਆਰਾ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਵਲੋਂ 5100 ਰੁਪਈਆ ਮੈਰਿਟ ਹਾਂਸਲ ਕਰਨ ਵਾਲੀ ਬੇਟੀ ਸਿਮਰਪ੍ਰੀਤ ਕੌਰ ਨੂੰ ਇਨਾਮ ਦੇ ਤੌਰ ਤੇ ਦਿੱਤਾ।