ਅੰਮ੍ਰਿਤਸਰ ਦੇ ਗੁਰਪ੍ਰਤੀਕ ਸਿੰਘ ਦੀ ਵੱਡੀ ਕਾਮਯਾਬੀ – ਪੰਜਾਬ ਵਿੱਚ 12ਵਾਂ, ਅੰਮ੍ਰਿਤਸਰ ਦੇ ਲੜਕਿਆਂ ’ਚ ਪਹਿਲਾ ਰੈਂਕ ਹਾਸਲ

ਅੰਮ੍ਰਿਤਸਰ, 18 ਮਈ 2025 (ਸੁਖਬੀਰ ਸਿੰਘ)
ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਨਿਊ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਦੇ ਵਿਦਿਆਰਥੀ ਗੁਰਪ੍ਰਤੀਕ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਬਾਰਵੀਂ ਜਮਾਤ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 97.60% ਅੰਕ ਹਾਸਲ ਕਰਕੇ ਪੰਜਾਬ ਸੂਬੇ ਵਿੱਚ 12ਵਾਂ ਸਥਾਨ, ਅੰਮ੍ਰਿਤਸਰ ਦੇ ਲੜਕਿਆਂ ਵਿੱਚ ਪਹਿਲਾ ਸਥਾਨ ਅਤੇ ਜਿਲ੍ਹਾ ਅੰਮ੍ਰਿਤਸਰ ਵਿਚੋਂ ਛੇਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਨਤੀਜੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ, ਜਿਨ੍ਹਾਂ ਅਨੁਸਾਰ ਪੰਜਾਬ ਭਰ ਵਿਚੋਂ ਕੁੱਲ 3,61,000 ਵਿਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ ਗੁਰਪ੍ਰਤੀਕ ਸਿੰਘ ਨੇ ਆਪਣੇ ਹੋਂਸਲੇ, ਮੇਹਨਤ ਅਤੇ ਸਮਰਪਣ ਨਾਲ ਸਾਬਤ ਕਰ ਦਿੱਤਾ ਕਿ ਲਕੜੀ ਕਦ ਦੀ ਨਹੀਂ, ਘੜਾਈ ਦੀ ਹੁੰਦੀ ਹੈ।
ਇਸ ਉਪਲੱਖ ਵਿੱਚ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਨੇ ਗੁਰਪ੍ਰਤੀਕ ਸਿੰਘ, ਉਸ ਦੇ ਮਾਪਿਆਂ, ਅਧਿਆਪਕਾਂ ਅਤੇ ਸਮੂਹ ਸਕੂਲ ਟੀਮ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਸਿਰਫ ਵਿਦਿਆਰਥੀ ਦੀ ਮਹਿਨਤ ਹੀ ਨਹੀਂ, ਸਗੋਂ ਸਕੂਲ ਦੇ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਯੋਗ ਸਹਿਯੋਗ ਦਾ ਨਤੀਜਾ ਹੈ।
ਇਸ ਖੁਸ਼ੀ ਦੇ ਮੌਕੇ ‘ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ., ਪ੍ਰਿੰਸੀਪਲ ਕੁਲਵਿੰਦਰ ਕੌਰ, ਵਾਈਸ ਪ੍ਰਿੰਸੀਪਲ ਤਾਨੀਆ ਭਾਟੀਆ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਪੂਰਨੀਮਾ, ਸ੍ਰੀ ਸਮੀਰ ਸਚਦੇਵਾ, ਸ. ਬਿਕਰਮਜੀਤ ਸਿੰਘ ਸੌਖੀ, ਸ. ਅਰਸ਼ਦੀਪ ਸਿੰਘ, ਸ. ਗੁਰਮੇਜ ਸਿੰਘ ਅਤੇ ਸ੍ਰੀਮਤੀ ਸਤਿੰਦਰ ਕੌਰ ਆਦਿ ਨੇ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੀ ਹੋਂਸਲਾਅਫ਼ਜ਼ਾਈ ਕੀਤੀ।
ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੁਣਵੱਤਾ ਯੁਕਤ ਸਿੱਖਿਆ ਅਤੇ ਵਿਦਿਆਰਥੀਆਂ ਦੀ ਸਰਵਾਂਗੀਣ ਵਿਕਾਸ ਲਈ ਉਹ ਸਦਾ ਪ੍ਰਤਿਬੱਧ ਹੈ।