ਅੱਜ ਮਿਤੀ 20-05-2025 ਨੂੰ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਭੁਲੱਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ.

ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਸਮੇਤ ਜੋਨ ਇੰਚਾਰਜਾਂ ਨਾਲ ਹਾਲ ਅਲਫਾਵੰਨ ਤੇ ਤਾਰਾਂਵਾਲਾ ਪੁੱਲ ਤੱਕ ਅਤੇ ਤਾਰਾਂਵਾਲਾ ਪੁੱਲ ਤੋਂ ਗੋਲਡਨ ਗੇਟ ਤੱਕ (ਸੜਕ ਦੇ ਦੋਨਾ ਸਾਇਡਾ ਤੇ ਬਣੇ ਸਲਿੱਪ ਰੋਡ ਤੇ ਲੱਗੀਆਂ ਰੇਹੜੀਆਂ/ਫੜੀਆਂ ਅਤੇ ਹੋਰ ਦੁਕਾਨਦਾਰਾਂ ਵੱਲੋਂ ਸੜਕਾਂ ਫੁੱਟਪਾਥਾ ਤੇ ਕੀਤੇ ਗਏ ਨਜਾਇਜ ਕਬਜਿਆ ਨੂੰ ਹਟਾਇਆ ਗਿਆ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੰਗਲੇਟ ਕੀਤਾ ਗਿਆ। ਇਸ ਤੋਂ ਇਲਾਵਾ ਤੰਦੂਰਾਂਵਾਲਾ ਚੌਕ ਤੇ ਲੈ ਕੇ ਸੰਗਮ ਚੌਕ ਤੱਕ ਸੜਕ ਦੇ ਦੋਨਾ ਪਾਸਿਆਂ ਤੇ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆ ਨੂੰ ਹਟਾਇਆ ਗਿਆ ਅਤੇ ਟਰੈਫਿਕ ਨੂੰ ਰੰਗਲੇਟ ਕੀਤਾ ਗਿਆ। ਇਸ ਤੋ ਇਲਾਵਾ ਗੁੰਮਟਾਲਾ ਬਾਈਪਾਸ ਚੌਕ ਤੋਂ ਲੈ ਕੇ ਲੋਹਾਰਕਾ ਰੋਡ ਟੀ-ਪੁਆਇੰਟ ਤੱਕ ਸੜਕ ਤੇ ਲੱਗੀਆਂ ਰੇਤਾ ਬਜਰੀਆ ਦੀਆਂ ਟਰਾਲੀਆਂ ਅਤੇ ਹੋਰ ਗੱਡੀਆਂ ਨੂੰ ਸੜਕ ਤੋਂ ਹਟਾਇਆ ਗਿਆ ਤੇ ਹਦਾਇਤ ਕੀਤੀ ਗਈ ਕਿ ਅੱਗੇ ਤੇ ਉਹ ਸੜਕ ਤੇ ਗੱਡੀਆਂ ਨਾ ਖੜੀਆਂ ਕਰਨ। ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਅੱਗੇ ਤੇ ਉਹਨਾ ਵੱਲੋ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਰੱਖਿਆ ਗਿਆ ਤਾਂ ਉਹਨਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਭੱਵਿਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।