Breaking NewsCrimeE-Paper‌Local News
Trending

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 02 ਕਿਲੋ 40 ਗ੍ਰਾਮ ਹੈਰੋਇੰਨ, 530 ਗ੍ਰਾਮ ਅਫੀਮ, 01 ਗਲੌਕ ਪਿਸਟਲ, 01 ਦੇਸੀ ਪਿਸਟਲ ਅਤੇ 15000 ਡਰੱਗ ਮਨੀ ਸਮੇਤ 07 ਦੋਸ਼ੀ ਗ੍ਰਿਫਤਾਰ

ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ” ਯੁੱਧ ਨਸ਼ਿਆ ਵਿਰੁੱਧ ”
ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. , ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਦਿਤਿਆ ਵਾਰੀਅਰ ਕਪਤਾਨ (ਇੰਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਵੱਖ-ਵੱਖ ਮਾਮਲਿਆ ਵਿੱਚ 02 ਕਿਲੋਂ 40 ਗ੍ਰਾਮ ਹੈਰੋਇੰਨ, 530 ਗ੍ਰਾਮ ਅਫੀਮ , 01 ਗਲੌਕ ਪਿਸਟਲ, 01 ਦੇਸੀ ਪਿਸਟਲ, 15000 ਡਰੱਗ ਮਨੀ , ਇਕ ਬਰੀਜਾ ਗੱਡੀ , ਇਕ ਸਵਰਾਜ ਟਰੈਕਟਰ ਅਤੇ ਇਕ ਬਿਨ੍ਹਾਂ ਨੰਬਰੀ ਸਪਲੈਂਡਰ
ਮੋਟਰਸਾਈਕਲ ਸਮੇਤ ਗੁਲਤਾਰ ਸਿੰਘ ਉਰਫ ਘੋਨਾ , ਜੋਧਬੀਰ ਸਿੰਘ ਉਰਫ ਕੋਹਾਲੀ , ਬੂਟਾ ਸਿੰਘ ਉਰਫ ਵਿਸ਼ਾਲ, ਕਰਨਬੀਰ ਸਿੰਘ ਉਰਫ ਕਰਨ , ਅਰਜਨ ਸਿੰਘ, ਵਿਸ਼ਾਲ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਮੁੱਖ ਅਫ਼ਸਰ ਥਾਣਾ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਕਿ ਜੋਧਬੀਰ ਸਿੰਘ ਉਰਫ ਕੋਹਾਲੀ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਵਣੀਕੇ ਥਾਣਾ ਘਰਿੰਡਾ ਕਰਨਬੀਰ ਸਿੰਘ ਉਰਫ ਕਰਨ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵੀਰਮ ਥਾਣਾ ਖਾਲੜਾ ਜਿਲ੍ਹਾਂ ਤਰਨਤਾਰਨ ਤਿੰਨੋ ਮਿਲ ਕੇ ਹੈਰੋਇੰਨ ਅਤੇ ਅਸਲਾ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫ਼ਸਰ ਥਾਣਾ ਲੋਪੋਕੇ ਵੱਲੋਂ ਆਪਣੀ ਟੀਮ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਉਕਤ ਦੋਸ਼ੀਆ ਨੂੰ ਨਹਿਰ ਪਿੰਡ ਡੱਲਕੇ ਤੋਂ 02 ਕਿਲੋ 40 ਗ੍ਰਾਮ ਹੈਰੋਇੰਨ,
ਇਕ ਗਲੌਕ ਪਿਸਟਲ ਅਤੇ ਸਵਰਾਜ ਟਰੈਕਟਰ ਸਮੇਤ ਗ੍ਰਿਫ਼ਤਾਰ ਕਰਕੇ ਉਕਤ ਦੋਸ਼ੀਆਂ ਖਿਲਾਫ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰ. 121 ਮਿਤੀ 02-06-2025 ਜੁਰਮ 21-C/ 25/29/61/85 NDPS ACT 25-54–59 ACT ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਏਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਮੁੱਖ ਅਫ਼ਸਰ ਥਾਣਾ ਬਿਆਸ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਗਸਤ ਦੌਰਾਨ ਦਾਣਾ ਮੰਡੀ ਰਈਆ ਦੀ ਬੈਕ ਸਾਈਡ ਤੋਂ ਗੁਲਤਾਰ ਸਿੰਘ ਉਰਫ ਘੋਨਾ ਪੁੱਤਰ ਸਰਬਜੀਤ ਸਿੰਘ ਵਾਸੀ ਬੁਤਾਲਾ ਨੂੰ 530 ਗ੍ਰਾਮ ਅਫੀਮ, 15000 ਡਰੱਗ ਮਨੀ ਅਤੇ PB-65-AT-0078 ਬਰੀਜਾ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਬਿਆਸ ਵਿਖੇ ਮੁਕੱਦਮਾ ਨੰ. 113 ਮਿਤੀ 02-06-2025 ਜੁਰਮ 18/27-A/61/85 NDPS ACT ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੋ ਏਸੇ ਲੜੀ ਵਿਚ ਮੁੱਖ ਅਫ਼ਸਰ ਥਾਣਾ
ਜੰਡਿਆਲਾ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਨਾਕਾਬੰਦੀ ਦੌਰਾਨ ਦਾਣਾ ਪਾਣੀ ਢਾਬਾ ਪਿੰਡ ਮੱਲੀਆਂ ਨੇੜੇ ਤੋਂ ਅਰਜਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਵੜਿੰਗ ਸੂਬਾ ਸਿੰਘ ਥਾਣਾ ਗੋਇੰਦਵਾਲ ਸਾਹਿਬ, ਵਿਸ਼ਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮੀਆਂਵਿੰਡ ਨੂੰ ਇਕ 32 ਬੋਰ ਦੇਸੀ ਪਿਸਟਲ ਅਤੇ ਇਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰ. 112 ਮਿਤੀ 2-6-2025 ਜੁਰਮ 21-54-59 ARMS ACT ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Ashok Kumar

Related Articles

Back to top button