Breaking NewsE-Paper‌Local News
Trending

ਸਿੱਖਾਂ ਨੂੰ ਰਾਜਸੀ ਸ਼ਕਤੀ ਹਾਸਲ ਕਰਨ ਲਈ ਪੰਥਕ ਏਕਤਾ ਜ਼ਰੂਰੀ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਪੰਥਕ ਹਲਾਤਾਂ ਸਬੰਧੀ ਬੋਲਦਿਆਂ ਕਿਹਾ ਕਿ ਗੁਰੂ ਦਾ ਹਰ ਸੁਹਿਰਦ ਸਿੱਖ ਚਾਹੁੰਦਾ ਹੈ ਕਿ ਪੰਥਕ ਏਕਤਾ ਜ਼ਰੂਰ ਹੋਣੀ ਚਾਹੀਦੀ ਹੈ ਸਭ ਧਿਰਾਂ ਇੱਕ ਪਲੇਟ ਫਾਰਮ ਤੇ ਇਕੱਤਰ ਹੋਣ।ਉਨ੍ਹਾਂ ਕਿਹਾ ਸਾਡੀ ਕਿਸੇ ਨਾਲ ਕੋਈ ਨਿਜੀ ਨਰਾਜ਼ਗੀ ਨਹੀਂ ਹੈ। ਸਿਧਾਂਤਕ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨੀ, ਗੁਰੂ ਨੂੰ ਸਮਰਪਿਤ ਸਿੱਖ ਕਦੀ ਸੋਚ ਵੀ ਨਹੀਂ ਸਕਦਾ।
ਉਨ੍ਹਾਂ ਕਿਹਾ ਮੀਰੀ ਪੀਰੀ ਦਾ ਸਿਧਾਂਤ ਸਿੱਖਾਂ ਲਈ ਲਾਜਮੀ ਹੈ ਪਰ ਧਰਮ ਨੂੰ ਪੈਰਾਂ ਹੇਠ ਮਧੌਲ ਕੇ ਰਾਜਸੀ ਸ਼ਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਤਿਹਾਸ ਗਵਾਹ ਹੈ ਕਿ ਸਿਧਾਂਤ ਤੇ ਮਰਯਾਦਾ ਤੋਂ ਹਟਵੀ ਏਕਤਾ ਸਦੀਵੀਂ ਤੇ ਮਹੱਤਤਾ ਵਾਲੀ ਨਹੀਂ ਹੁੰਦੀ। ਜਿਹੜੀਆਂ ਵੀ ਸਰਕਾਰਾਂ ਧਰਮ ਤੋਂ ਅੱਖ ਫੇਰਦੀਆਂ ਹਨ ਉਹ ਜਾਲਮ ਤੇ ਜੁਲਮੀ ਹੋ ਕੇ ਨਸ਼ਟ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਨਿਹੰਗ ਸਿੰਘਾਂ ਦੇ ਦਲ ਪੰਥ ਹਮੇਸ਼ਾਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਜੂਝਦੇ ਰਹੇ ਹਨ। ਖਾਲਸਾ ਰਾਜ ਦੀ ਪ੍ਰਾਪਤੀ ਲਈ ਸਮੁਚੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਖਾਲਸਾ ਰਾਜ ਸਬੰਧੀ ਗੁਰੂ ਦੇ ਬਚਨ ਜ਼ਰੂਰ ਪੂਰੇ ਹੋਣਗੇ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਨੂੂੰ ਸਮਰਪਿਤ ਅਤੇ ਸਿੱਖੀ ਭਾਵਨਾ ਅਤੇ ਮਰਯਾਦਾ ਤੇ ਪਹਿਰਾ ਦੇਣ ਵਾਲੇ ਰਾਜਸੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਕੌਮ ਮੌਜੂਦਾ ਸਮੇਂ ਬੁਰੀ ਤਰ੍ਹਾਂ ਵੰਡੀ ਪਈ ਹੈ। ਆਮ ਸਧਾਰਨ ਸਿੱਖ ਦੁਬਿਧਾ ਵਿੱਚ ਹੈ ਕਿ ਉਹ ਕੀ ਕਰੇ। ਏਕਤਾ ਬਿਨ੍ਹਾਂ ਅਕਾਲੀ ਦਲ ਜਾਂ ਕੋਈ ਵੀ ਪੰਥਕ ਪਾਰਟੀ ਜਨਮ ਧਾਰਨ ਵਿੱਚ ਸ਼ਕਤੀਸ਼ਾਲੀ ਨਹੀਂ ਹੋ ਸਕਦੀ। ਰਾਜਸੀ ਸ਼ਕਤੀ ਹੀਣ ਪਾਰਟੀ ਲੋਕਾਂ ਦਾ ਕੁੱਝ ਨਹੀਂ ਸੁਆਰ ਸਕਦੀ। ਉਨ੍ਹਾਂ ਕਿਹਾ ਅਸੀਂ ਦੁਬਿਧਾ ਵਾਲੇ ਈਰਾਖਾਲੂ ਬਿਆਨਬਾਜ਼ੀ ਕਰਕੇ ਹਰ ਸਿੱਖ ਨੂੰ ਪੀੜਾ, ਦੁਖੀ ਤੇ ਨਿਰਾਸ਼ਾ ਵੱਲ ਧਕੇਲਣ ਵਾਲੇ ਯਤਨ ਕਰਦੇ ਹਾਂ। ਉਨ੍ਹਾਂ ਕਿਹਾ ਇਸ ਦੇ ਇਹ ਅਰਥ ਨਾ ਕੱਢੇ ਜਾਣ ਕੇ ਅਸੀਂ ਪੰਥਕ ਏਕਤਾ ਨਹੀਂ ਚਾਹੁੰਦੇ, ਅਸੀਂ ਇਸ ਕਾਰਜ ਲਈ ਸਭ ਤੋਂ ਮੂਹਰੇ ਖੜੇ ਹਾਂ ਪਰ ਪੰਥਕ ਏਕਤਾ ਨੂੰ ਤਾਰਪੀਡੋ ਕਰਨ ਵਾਲੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ।

Kanwaljit Singh

Related Articles

Back to top button