Breaking NewsE-Paper
Trending

ਗੁਰਦੁਆਰਾ ਪਤਾਲਪੁਰੀ ਸਾਹਿਬ ਬਾਬਾ ਆਤਮਾ ਸਿੰਘ ਦੀ ਸਲਾਨਾ ਬਰਸੀ ਦੇ ਗੁਰਮਤਿ ਸਮਾਗਮ ਹੋਏ ਬਾਬਾ ਬਲਬੀਰ ਸਿੰਘ 96 ਕਰੋੜੀ ਦਲਪੰਥ ਸਮੇਤ ਪੁਜੇ

ਅੰਮ੍ਰਿਤਸਰ:- 13 ਜੂਨ (ਕੰਵਲਜੀਤ ਸਿੰਘ)

ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਰਿਆਣਾ ਪ੍ਰਾਂਤ ਦੇ ਸ਼ਹਿਰ ਲਾਡਵਾਂ ਨਜ਼ਦੀਕ ਗੁ: ਪਤਾਲਪੁਰੀ ਸਾਹਿਬ ਸੰਭਾਲਕਾ ਵਿਖੇ ਸੰਤ ਬਾਬਾ ਆਤਮਾ ਸਿੰਘ ਮਹੰਤ ਬੁੱਢਾ ਦਲ ਦੀ ਸਲਾਨਾ ਬਰਸੀ ਮਨਾਉਣ ਹਿੱਤ ਦਲਪੰਥ ਨਾਲ ਵਿਸ਼ੇਸ਼ ਤੌਰ ਤੇ ਪੁਜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕਾਂ ਨੇ ਬਾਬਾ ਆਤਮਾ ਸਿੰਘ ਦੇ ਜੀਵਨ ਅਤੇ ਗੁਰਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿਤੀ ਹੈ ਕਿ ਇਸ ਮੌਕੇ ਵੱਡੀ ਪੱਧਰ ਤੇ ਪੁਜੀ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਪੰਥ ਨੂੰ ਸਮਰਪਿਤ ਗੁਰੂ ਕੇ ਲਾਡਲਿਆਂ ਨੂੰ ਕੌਮ ਹਮੇਸ਼ਾ ਯਾਦ ਕਰਦੀ ਹੈ। ਬਾਬਾ ਆਤਮਾ ਸਿੰਘ ਬੁੱਢਾ ਦਲ ਦੇ ਪੁਰਾਣੇ ਸਿੰਘ ਸਨ ਉਨ੍ਹਾਂ ਨੇ ਇਸ ਅਸਥਾਨ ਤੇ ਖੂਬ ਸੇਵਾ ਕੀਤੀ ਹੈ। ਸੰਗਤਾਂ ਦੀ ਉਨ੍ਹਾਂ ਦੇ ਜਪਤਪ ਅੱਗੇ ਸੀਸ ਝਕਾਉਂਦੀਆਂ ਸਨ। ਅੱਜ ਸੰਗਤਾਂ ਦਾ ਭਾਰੀ ਇਕੱਠ ਵੀ ਉਨ੍ਹਾਂ ਦੀ ਘਾਲ ਕਮਾਈ ਦੀ ਪ੍ਰਤੱਖ ਤਸਵੀਰ ਪੇਸ਼ ਕਰ ਰਿਹਾ ਹੈ। ਉਨ੍ਹਾਂ ਦੂਰੋ ਨੇੜਿਓ ਪੁਜੀ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਬਾਬਾ ਸਵਰਨ ਸਿੰਘ ਇਸ ਅਸਥਾਨ ਤੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥਕ ਸ਼ਕਤੀ ਵਿੱਚ ਚੜ੍ਹਦੀਕਲਾ ਦਾ ਜਲਵਾ ਪ੍ਰਤੱਖ ਝਲਕਾਰੇ ਛੱਡਦਾ ਹੈ।ਬਾਬਾ ਸੁਖਜੀਤ ਸਿੰਘ ਘਨੱਈਆ ਨੇ ਵੀ ਬੁੱਢਾ ਦਲ ਦੇ ਪੁਰਾਤਨ ਸਿੰਘਾਂ ਦੇ ਪ੍ਰਸੰਗ ਸੰਗਤਾਂ ਨਾਲ ਕਥਾ ਵਖਿਆਣ ਰਾਹੀਂ ਸਾਂਝੇ ਕੀਤੇ। ਗਿ. ਸ਼ੇਰ ਸਿੰਘ ਨੇ ਵੀ ਹਾਜ਼ਰੀ ਲਵਾਈ। ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਬਾਬਾ ਮਲੂਕ ਸਿੰਘ ਲਾਡੀ, ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਮੁਖ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਸਤਨਾਮ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਰਣਜੋਧ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

Kanwaljit Singh

Related Articles

Back to top button