Breaking NewsE-Paper
Trending

ਜਹਾਜ ਹਾਦਸੇ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਹਿਰਾ ਦੁਖ ਪ੍ਰਗਟਾਇਆ

ਅੰਮ੍ਰਿਤਸਰ:- 14 ਜੂਨ (ਕੰਵਲਜੀਤ ਸਿੰਘ)

ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਹਿਮਦਾਬਾਦ ਗੁਜਰਾਤ ਦੇ ਮੇਘਾਨੀ ਖੇਤਰ ਵਿੱਚ ਏਅਰ ਇੰਡੀਆ ਦਾ ਜਹਾਜ 242 ਲੋਕਾਂ ਨੂੰ ਲੈ ਕੇ ਲੰਦਨ ਨੂੰ ਜਾਣ ਵਾਲਾ ਸੀ ਬਦਕਿਸਮਤੀ ਨਾਲ ਉਹ ਉਡਾਨ ਸਮੇਂ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੇ ਉਨ੍ਹਾਂ ਗਹਿਰਾ ਦੁਖ ਪ੍ਰਗਟਾਇਆ ਇਸ ਦੁਖਦਾਈ ਖਬਰ ਨਾਲ ਜਿਥੇ ਸਮੁੱਚਾ ਦੇਸ਼ ਸੋਗ ਗ੍ਰਸਤ ਹੋਇਆ ਹੈ। ਵੱਡੀ ਗਿਣਤੀ ਵਿੱਚ ਜਾਨਾਂ ਚੱਲੀਆਂ ਗਈਆਂ ਹਨ। ਹਰ ਵਿਅਕਤੀ ਨੂੰ ਗਹਿਰਾ ਦੁਖ ਪੁਜਿਆ ਹੈ ਉਨ੍ਹਾਂ ਕਿਹਾ ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕ ਸਵਾਰ ਸਨ, ਬਹੁਤ ਦਿਲ ਕੰਬਾਊ ਤੇ ਦੁਖਦ ਹਾਦਸਾ ਹੈ ਜੋ ਭਾਰਤੀ ਇਤਿਹਾਸ ਵਿੱਚ ਦੁਖਦਾਈ ਪੰਨੇ ਵਜੋਂ ਯਾਦ ਆਉਂਦਾ ਰਹੇਗਾ। ਅਜਿਹੀਆਂ ਨਾ ਸਹਿਣ ਵਾਲੀਆਂ ਪੀੜਾ ਗ੍ਰਸਤ ਘਟਨਾਵਾਂ ਸੰਸਾਰ ਪੱਧਰੀ ਦੇਸ਼ ਦੇ ਕੱਦਕਾਠ ਨੂੰ ਵੀ ਵੱਡਾ ਧੱਕਾ ਲਾਉਂਦੀਆਂ ਹਨ, ਕੀ ਜਹਾਜ ਉਡਾਨ ਤੋਂ ਪਹਿਲਾਂ ਚੈਕ ਅਪ ਨਹੀਂ ਹੋਇਆ? ਕਈ ਸਵਾਲ ਉਠਣਗੇ। ਉਨ੍ਹਾਂ ਕਿਹਾ ਜਹਾਜ ਦੇ ਹਾਦਸਾ ਬਾਰੇ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕ ਪ੍ਰੀਵਾਰਾਂ ਨੂੰ ਕੌਮਾਂਤਰੀ ਕਾਨੂੰਨ ਤਹਿਤ ਰਲੀਫ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮ੍ਰਿਤਕਾਂ ਦੇ ਪ੍ਰੀਵਾਰਾਂ ਨਾਲ ਸੰਵੇਦਨਾ ਜਾਹਰ ਕੀਤੀ ਹੈ।

Kanwaljit Singh

Related Articles

Back to top button