ਹਜ਼ਰਤ ਮੀਆਂ ਸਨੈਤ ਵਲੀ ਸਾਹਿਬ ਜੀ ਦਾ ਸਲਾਨਾ ਮੇਲਾ 19 ਜੂਨ ਨੂੰ ਮੇਲੇ ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਚੇਅਰਮੈਨ ਸੁਭਾਸ਼ ਗੋਰੀਆ ਨੂੰ ਦਿੱਤਾ ਸੱਦਾ ਪੱਤਰ
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਜਿਹੇ ਮੇਲੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ :- ਚੇਅਰਮੈਨ ਸੁਭਾਸ਼ ਗੋਰੀਆ

ਅੰਮ੍ਰਿਤਸਰ14 ਜੂਨ( ਕੰਵਲਜੀਤ ਸਿੰਘ)
ਜਲੰਧਰ ਵੈਸਟ ਦੀ ਵਾਰਡ ਨੰਬਰ 54 ਦੇ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਚ ਵਿਖੇ ਦਰਬਾਰ ਹਜ਼ਰਤ ਮੀਆਂ ਸਨੈਤ ਵਲੀ ਜੀ ਦੇ ਅਸਥਾਨ ‘ਤੇ 49ਵਾਂ ਸਾਲਾਨਾ ਮੇਲਾ 19 ਜੂਨ 2025 ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਈ ਪੱਪੂ ਬਾਬਾ ਅਤੇ ਸਾਈ ਅਸ਼ੋਕ ਬਾਬਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਦਰਬਾਰ ਦੇ ਸੇਵਾਦਾਰ ਮੋਨੂੰ ਭਗਤ ਅਤੇ ਸ਼ਾਹ ਅਲੀ ਨੇ ਦੱਸਿਆ ਕਿ ਮੇਲੇ ਵਿੱਚ ਮਸ਼ਹੂਰ ਗਾਇਕ ਮਾਸਟਰ ਸਲੀਮ,ਗਾਇਕ ਰੈਕੀ ਸਿੰਘ,ਐਂਕਰ ਆਸ਼ੂ ਚੋਪੜਾ,ਕਵਾਲ ਪਰਵੇਜ਼ ਆਲਮ ਵਲੋਂ ਹਾਜ਼ਰੀ ਭਰੀ ਜਾਵੇਗੀ ਅਤੇ ਮੇਲੇ ਦੀ ਰੌਣਕ ਨੂੰ ਵਧਾਉਣਗੇ। ਇਸ ਮੌਕੇ ਸੇਵਾਦਾਰ ਮੋਨੂੰ ਭਗਤ ਅਤੇ ਸ਼ਾਹ ਅਲੀ ਵਲੋਂ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਰਜਿ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਨੂੰ ਮੁੱਖ ਮਹਿਮਾਨ ਵਜੋਂ ਮੇਲੇ ਚ ਨਤਮਸਤਕ ਹੋਣ ਦਾ ਸੱਦਾ ਪੱਤਰ ਵੀ ਦਿੱਤਾ ਗਿਆ। ਚੇਅਰਮੈਨ ਸੁਭਾਸ਼ ਗੋਰੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਜਿਹੇ ਮੇਲੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਰਹਿੰਦੇ ਹਨ।ਇਸ ਮੌਕੇ ਅਮਿਤ ਠਾਕੁਰ,ਸ਼ਿਵ ਭਗਤ,ਸੰਨੀ ਵਿਜ,ਵਿਕਾਸ ਭਗਤ ਸੋਂਨੁ,ਹਰਸ਼ਿਤ,ਅਨਿਲ ਡਾਲੀਆ,ਹੇਅਰ ਲਹੌਰੀਆ ਆਦਿ ਵੀ ਮਜ਼ੂਦ ਰਹੇ।



