ਮੁੰਬਈ ਅਤੇ ਨਾਂਦੇੜ ਵਿਚਕਾਰ ਦੋੜੇਗੀ ਵੰਦੇ ਭਾਰਤ ਐਕਸਪ੍ਰੈਸ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ‘ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ 14 ਜੂਨ (ਕੰਵਲਜੀਤ ਸਿੰਘ)
ਰੇਲਵੇ ਮੰਤਰਾਲੇ ਵੱਲੋਂ ਮੁੰਬਈ ਤੋਂ ਨਾਂਦੇੜ ਅਤੇ ਨਾਂਦੇੜ ਤੋਂ ਮੁੰਬਈ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਸੇਵਾ ਨੂੰ ਮਨਜ਼ੂਰੀ ਦੇਣ ਦਾ ਇਤਿਹਾਸਕ ਅਤੇ ਲੰਬੇ ਸਮੇਂ ਤੋਂ ਲਏ ਫੈਸਲੈ ਨੂੰ ਮਿਲੀ ਮੰਨਜੂਰੀ ਜਿਸ ਨਾਲ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਲੇਵਾ ਸੰਗਤ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ
ਇਹ ਮੰਗ ਪਿਛਲੇ ਕਈ ਸਾਲਾਂ ਤੋਂ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਪੱਧਰਾਂ ‘ਤੇ ਲਗਾਤਾਰ ਉਠਾਈ ਜਾ ਰਹੀ ਸੀ। ਹੁਣ ਇਹ ਸੁਪਨਾ ਸੱਚ ਹੋ ਗਿਆ ਹੈ। ਇਹ ਐਲਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਲਈ ਰਾਹਤ ਅਤੇ ਖੁਸ਼ੀ ਦਾ ਵਿਸ਼ਾ ਬਣ ਕੇ ਆਇਆ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਆਖਰੀ ਪਲ ਬਿਤਾਏ ਸਨ ਇਹ ਰੇਲ ਗੱਡੀ ਨੰਬਰ 20705 (ਨਾਂਦੇੜ-ਮੁੰਬਈ): ਸਵੇਰੇ 5:00 ਵਜੇ ਰਵਾਨਗੀ, ਦੁਪਹਿਰ 2:25 ਵਜੇ ਮੁੰਬਈ ਪਹੁੰਚਣਾ ਜਿਸਦਾ ਠਹਰਾਅ ਪਰਭਣੀ, ਜਾਲਨਾ, ਛਤਰਪਤੀ ਸੰਭਾਜੀਨਗਰ ਹੋਵੇਗਾ
ਇਸੇ ਤਰ੍ਹਾਂ ਹੀ ਰੇਲ ਗੱਡੀ ਨੰਬਰ 20706 (ਮੁੰਬਈ-ਨਾਂਦੇੜ): ਦੁਪਹਿਰ 1:10 ਵਜੇ ਰਵਾਨਗੀ, ਰਾਤ 10:50 ਵਜੇ ਨਾਂਦੇੜ ਪਹੁੰਚਣਾ ਜਿਸਦਾ ਠਹਰਾਅ: ਛਤਰਪਤੀ ਸੰਭਾਜੀਨਗਰ, ਜਾਲਨਾ, ਪਰਭਣੀ ਹੋਵੇਗਾ
ਇਹ ਤੇਜ਼, ਆਧੁਨਿਕ ਰੇਲ ਸੇਵਾ ਯਾਤਰੀਆਂ ਨੂੰ ਉੱਚ ਪੱਧਰੀ ਆਰਾਮ ਪ੍ਰਦਾਨ ਕਰੇਗੀ ਅਤੇ ਤੀਰਥ ਯਾਤਰਾ ਨੂੰ ਆਸਾਨ ਬਣਾਏਗੀ। ਇਹ ਨਾਂਦੇੜ ਦੇ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਵੀ ਇੱਕ ਨਵੀਂ ਪਛਾਣ ਦੇਵੇਗੀ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਕਨਵੀਨਰ ਬਲ ਮਲਕੀਤ ਸਿੰਘ ਨੇ ਇਸ ਮੌਕੇ ‘ਤੇ ਕਿਹਾ ਕਿ “ਇਹ ਸਮੁੱਚੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਲੇਵਾ ਸੰਗਤ ਲਈ ਇਤਿਹਾਸਕ ਖੁਸ਼ੀ ਦਾ ਪਲ ਹੈ। ਅਸੀਂ ਸਾਲਾਂ ਤੋਂ ਵੱਖ-ਵੱਖ ਮੰਚਾਂ ‘ਤੇ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੇ ਆ ਰਹੇ ਹਾਂ। ਗੁਰੂ ਮਹਾਰਾਜ ਦੀ ਕਿਰਪਾ ਅਤੇ ਸੰਗਤ ਦੀ ਏਕਤਾ ਕਾਰਨ, ਸਾਡੀ ਆਵਾਜ਼ ਸੁਣੀ ਗਈ ਹੈ। ਅਸੀਂ ਇਸ ਇਤਿਹਾਸਕ ਫੈਸਲੇ ਲਈ ਮਾਨਯੋਗ ਪ੍ਰਧਾਨ ਮੰਤਰੀ, ਕੇਂਦਰ ਅਤੇ ਰਾਜ ਸਰਕਾਰਾਂ ਅਤੇ ਰੇਲਵੇ ਬੋਰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਵੰਦੇ ਭਾਰਤ ਸੇਵਾ ਲੱਖਾਂ ਸ਼ਰਧਾਲੂਆਂ ਲਈ ਜੀਵਨ ਰੇਖਾ ਸਾਬਤ ਹੋਵੇਗੀ।ਇਹ ਫੈਸਲਾ ਸਿਰਫ਼ ਯਾਤਰੀਆਂ ਦੀ ਸਹੂਲਤ ਦਾ ਵਿਸਥਾਰ ਨਹੀਂ ਹੈ, ਸਗੋਂ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਿੱਖ ਵਿਰਾਸਤ ਪ੍ਰਤੀ ਸਤਿਕਾਰ ਅਤੇ ਸੰਵੇਦਨਸ਼ੀਲਤਾ ਦਾ ਸਬੂਤ ਵੀ ਹੈ।



