Breaking NewsE-Paper
Trending

ਪੁਲਿਸ ਕਮਿਸ਼ਨਰ ਪਾਸੋ ਕੀਤੀ ਇਨਸਾਫ਼ ਦੀ ਮੰਗ -ਮਾਮਲਾ ਗੁਰਸਿੱਖ ਵਿਅਕਤੀ ਤੇ ਜਾਨਲੇਵਾ ਹਮਲਾ ਕਰਨ ਦਾ

ਅੰਮ੍ਰਿਤਸਰ 13 ਜੂਨ (ਕੰਵਲਜੀਤ ਸਿੰਘ)

ਹਲਕਾ ਪੂਰਬੀ ਦੇ ਥਾਣਾ ਮਕਬੂਲਪੁਰਾ ਅਧੀਨ ਆਉਂਦੇ ਖੇਤਰ ਸਬਜੀ ਮੰਡੀ ਫਲਾਈ ਓਵਰ ਤੇ ਇੱਕ ਦੁਕਾਨਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਦੂਸਰੇ ਦੁਕਾਨਦਾਰ ਤੇ ਹਮਲਾ ਕਰਕੇ ਜਖਮੀ ਕਰਨ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਧਾਰੀ ਗੁਰਸਿੱਖ ਦੁਕਾਨਦਾਰ ਸੁਖਦੇਵ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਕਰੀਬਨ ਪਿਛਲੇ 20 ਸਾਲ ਤੋਂ ਪਿੰਡ ਵੱਲਾ ਵਿਖੇ ਸੁਨਿਆਰੇ ਦੀ ਦੁਕਾਨ ਕਰ ਰਿਹਾ ਹੈਂ ਅਤੇ ਉਕਤ ਦੁਕਾਨ ਮਾਲਕ ਵੱਲੋਂ ਦੁਕਾਨ ਖਾਲੀ ਕਰਵਾਉਣ ਲਈ ਕਿਹਾ ਗਿਆ ਸੀ। ਇਸ ਲਈ ਮੈਂ ਗੁਰਦੁਆਰਾ ਕੋਠਾ ਸਾਹਿਬ ਵੱਲ ਦੇ ਨਜ਼ਦੀਕ ਸਥਿਤ ਇੱਕ ਦੁਕਾਨ ਕਿਰਾਏ ਤੇ ਲਈ- ਇਸ ਦੁਕਾਨ ਦੇ ਨਜ਼ਦੀਕ ਹੀ ਇਕ ਹੋਰ ਸੁਨਿਆਰੇ ਦੀ ਦੁਕਾਨ ਜਿਸ ਦਾ ਨਾਮ ਜਤਿੰਦਰ ਸਿੰਘ ਹੈ ਉਸ ਨੇ ਮੈਨੂੰ ਫੋਨ ਰਾਹੀਂ ਦੁਕਾਨ ਨਾ ਖੋਲਣ ਲਈ ਧਮਕੀ ਦਿੱਤੀ ਸੀ। ਪਰ ਮੈਂ ਉਸਦੀ ਇਸ ਧਮਕੀ ਤੇ ਗੌਰ ਨਹੀਂ ਕੀਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਿਤੀ 23 ਅਪ੍ਰੈਲ ਨੂੰ ਜਦੋਂ ਮੈਂ ਆਪਣੀ ਨਵੀਂ ਦੁਕਾਨ ਤੇ ਗਿਆ ਤਾਂ ਕੁਝ ਸਮੇਂ ਬਾਅਦ ਜਤਿੰਦਰ ਸਿੰਘ ਉੱਥੇ ਪਹੁੰਚ ਗਿਆ ਅਤੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਕਿਹਾ ਕਿ ਜੇਕਰ ਤੂੰ ਇਸ ਜਗ੍ਹਾ ਤੇ ਦੁਕਾਨ ਖੋਲੇਗਾ ਤਾਂ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਪਰ ਮੈਂ ਉਸਨੂੰ ਕੁਝ ਵੀ ਨਹੀਂ ਕਿਹਾ ਅਤੇ ਦੁਕਾਨ ਬੰਦ ਕਰਕੇ ਆਪਣੇ ਪੁਰਾਣੀ ਦੁਕਾਨ ਤੇ ਵਾਪਸ ਆ ਗਿਆ ਸ਼ਾਮ ਤਕਰੀਬਨ 7 ਵਜੇ ਜਦੋਂ ਮੈਂ ਆਪਣੇ ਦੁਕਾਨ ਬੰਦ ਕਰਕੇ ਵਾਪਸ ਜਾ ਰਿਹਾ ਸੀ ਤਾਂ ਵੱਲਾ ਸਬਜ਼ੀ ਮੰਡੀ ਫਲਾਈ ਓਵਰ ਦੇ ਉੱਪਰ ਮੇਰੇ ਮੋਟਰਸਾਈਕਲ ਸਾਹਮਣੇ ਜਤਿੰਦਰ ਸਿੰਘ ਨੇ ਆਪਣੀ ਵਰਨਾ ਕਾਰ ਲਗਾ ਦਿੱਤੀ ਇਸ ਦੇ ਨਾਲ ਤਕਰੀਬਨ ਤਿੰਨ ਵਿਅਕਤੀ ਗੱਡੀ ਵਿੱਚੋਂ ਉਤਰੇ ਜਤਿੰਦਰ ਸਿੰਘ ਨੇ ਆਪਣੀ ਪਿਸਤੌਲ ਮੇਰੀ ਕੰਨ ਤੇ ਰੱਖੀ ਦਿੱਤੀ ਅਤੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੁਕਾਨ ਖੋਲਣ ਦਾ ਸਬਕ ਸਿਖਾਉਣ ਬਾਰੇ ਕਿਹਾ ਅਤੇ ਇਸ ਦੇ ਨਾਲ ਆਏ ਵਿਅਕਤੀਆਂ ਨੇ ਬੇਸਬਾਲ ਰਾਹੀਂ ਮੇਰੇ ਤੇ ਹਮਲਾ ਕਰ ਦਿੱਤਾ ਮੈਂ ਹੱਥ ਅੱਗੇ ਕੀਤਾ ਤਾਂ ਮੇਰੇ ਹੱਥ ਦੀ ਹੱਡੀ ਟੁੱਟ ਗਈ। ਇਹਨਾਂ ਵੱਲੋਂ ਮੇਰੇ ਸਰੀਰ ਤੇ ਸੱਟਾਂ ਲਗਾਈਆਂ ਗਈਆਂ। ਮੈਂ ਰੌਲਾ ਪਾਇਆ ਅਤੇ ਉਥੋਂ ਲੰਘ ਰਹੀ ਪਬਲਿਕ ਪਾਸੋਂ ਬਚਾਓ ਬਚਾਓ ਦੀ ਫਰਿਆਦ ਕੀਤੀ ਅਤੇ ਪਬਲਿਕ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਇਹ ਲੋਕ ਮੌਕੇ ਤੋਂ ਫਰਾਰ ਹੋ ਗਏ ਇਸ ਉਪਰੰਤ ਮੈਂ ਸਬੰਧਤ ਥਾਣਾ ਮਕਬੂਲਪੂਰਾ ਪਾਸੋਂ ਡਾਕਟ ਲੈ ਕੇ ਹਸਪਤਾਲ ਪਹੁੰਚਿਆ ਤੇ ਆਪਣਾ ਇਲਾਜ ਕਰਵਾਇਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਅਤੇ ਬੀਤੇ ਦਿਨ ਮੈਨੂੰ ਪਤਾ ਲੱਗਾ ਕਿ ਜਤਿੰਦਰ ਸਿੰਘ ਵੱਲੋਂ ਮੇਰੇ ਬਰ-ਖਿਲਾਫ
ਐਫ ਆਈ ਆਰ ਦਰਜ ਕਰਵਾਈ ਗਈ ਹੈ। ਜਦਕਿ ਜੋ ਵੀ ਝਗੜਾ ਹੋਇਆ ਜਤਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਮੇਰੇ ਤੇ ਹਮਲਾ ਕੀਤਾ ਨਾ ਕਿ ਮੇਰੇ ਵੱਲੋਂ ਇਹਨਾਂ ਤੇ ਕੋਈ ਹਮਲਾ ਕੀਤਾ ਗਿਆ। ਇਹਨਾਂ ਵੱਲੋਂ ਜੋ ਵੀ ਸੱਟਾਂ ਦਿਖਾਈਆਂ ਜਾ ਰਹੀਆਂ ਹਨ ਉਹ ਝੂਠੀਆਂ ਹਨ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਏ ਸੀ ਪੀ ਸਾਹਿਬ ਪੂਰਬੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਜਿਸ ਵਿੱਚ ਜਤਿੰਦਰ ਸਿੰਘ ਵੱਲੋਂ ਜੋ ਝੂਠੀਆਂ ਸੱਟਾਂ ਲਗਾਈਆਂ ਗਈਆਂ ਹਨ ਅਤੇ ਉਸਦੇ ਆਧਾਰ ਤੇ ਮੇਰੇ ਬਰਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ ਉਸ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਗਈ ਹੈ ਸੁਖਦੇਵ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਜੋ ਕਿ ਕਿਸੇ ਵੇਲੇ ਵੀ ਮੇਰਾ ਨੁਕਸਾਨ ਕਰ ਸਕਦਾ ਹੈ। ਉਹਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਬਰਖਿਲਾਫ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਕੀਤੀ ਜਾਵੇ
ਇਸ ਸਬੰਧੀ ਥਾਣਾ ਮਕਬੂਲਪੁਰਾ ਦੇ ਏਐਸਆਈ ਅਮਰਬੀਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੁਖਦੇਵ ਸਿੰਘ ਦਾ ਅਤੇ ਜਤਿੰਦਰ ਸਿੰਘ ਦਾ ਜੋ ਵੀ ਮਾਮਲਾ ਹੈ ਉਸ ਵਿੱਚ ਦੋਵਾਂ ਧਿਰਾਂ ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਬਰਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

Kanwaljit Singh

Related Articles

Back to top button