
ਅੰਮ੍ਰਿਤਸਰ 14 ਜੂਨ ( ਕੰਵਲਜੀਤ ਸਿੰਘ)
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ (1) ਸੰਨੀ ਪੁੱਤਰ ਸਤਪਾਲ ਸਿੰਘ ਵਾਸੀ ਸੰਜੇ ਗਾਂਧੀ ਕਲੋਨੀ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰਬਰ 4696, ਗਲੀ ਸਰਕਾਰੀ ਸਕੂਲ ਵਾਲੀ ਨੰਗਲੀ ਭੱਠਾ, ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 327 ਮਿਤੀ 02.11.2022 ਜੁਰਮ 379, 411 IPC ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਅਤੇ (2) ਸਤਪਾਲ ਅਰੋੜਾ ਪੁੱਤਰ ਸ਼੍ਰੀ ਟੀ.ਡੀ.ਅਰੋੜਾ ਵਾਸੀ ਮਕਾਨ ਨੰ 185-ਸੀ, ਬੀ ਜੀ 06, ਪੱਛਮ ਵਿਹਾਰ, ਨਵੀ ਦਿੱਲੀ ਨੂੰ 138 NI ACT ਵਿਚ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਵੱਖ ਵੱਖ ਮਾਣਯੋਗ ਅਦਾਲਤਾਂ ਜੀ ਵੱਲੋ ਉੱਕਤ ਕੇਸਾਂ ਵਿਚ PO ਕਰਾਰ ਕੀਤਾ ਗਿਆ ਹੈ।