Breaking NewsCrimeE-Paper
ਦੁਕਾਨਦਾਰਾਂ ਵੱਲੋਂ ਸੜਕਾ/ ਫੁੱਟਪਾਥਾਂ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ

ਅੰਮ੍ਰਿਤਸਰ 14 ਜੂਨ ( ਕੰਵਲਜੀਤ ਸਿੰਘ )
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਭੁਲੱਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋ ਹਾਲ ਬਜਾਰ, ਰਾਮ ਬਾਗ, ਮੱਛੀ ਮੰਡੀ (ਲੋਹਾ ਮਾਰਕੀਟ) ਅਤੇ ਪੁਤਲੀਘਰ ਬਜਾਰ ਵਿਖੇ ਰੇਹੜੀਆਂ ਫੜੀਆਂ ਅਤੇ ਦੁਕਾਨਦਾਰਾਂ ਵੱਲੋ ਸੜਕਾ/ਫੁੱਟਪਾਥਾਂ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ।* ਇਸ ਤੋ ਇਲਾਵਾ ਬੁਲਟ ਪਟਾਕੇ, ਕਾਲੀ ਫਿਲਮ, ਤਿੰਨ ਸਵਾਰੀਆਂ, ਬਿਨਾ ਹੈਲਮਟ ਅਤੇ ਹੋਰ ਜੁਰਮਾਂ ਤਹਿਤ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭੱਵਿਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।