
ਬੀਤੇ ਦਿਨੀਂ ਏਅਰ ਇੰਡੀਆ ਦਾ ਸਵਾਰੀਆਂ ਨਾਲ ਭਰੀਆ ਜਹਾਜ਼
ਅਹਿਮਦਾਬਾਦ ਵਿੱਚ ਉਡਾਣ ਭਰਦੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਪਿੰਡ ਵਡਾਲੀ ਡੋਗਰਾਂ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸਾਹਿਬ ਨੇ ਦਰਪਣ ਨਿਊਜ ਨਾਲ
ਗੱਲਬਾਤ ਕੀਤਾ।ਉਨ੍ਹਾਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਹੋਈ ਘਟਨਾ ਨੇ ਹਰੇਕ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ , ਭਾਈ ਸਾਹਿਬ ਸਿੰਘ ਸੰਧੂ ਨੇ ਆਖਿਆ ਕਿ ਇਹ ਵਾਪਰੀ ਘਟਨਾ ਮਹਾਂ- ਭਿਆਨਕ ਘਟਨਾ ਹੈ ਜਿਸ ਬਾਰੇ ਸੋਚਦਿਆਂ ਹੀ ਲੂ ਕੰਢੇ ਖੜੇ ਹੁੰਦੇ ਹਨ । ਉਨ੍ਹਾਂ ਪ੍ਰਮਾਤਮਾ ਦੇ ਚਰਨਾ ‘ ਚ ਅਰਦਾਸ ਕੀਤੀ ਕਿ ਇਸ ਘਟਨਾ ਵਿਚ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਆਤਮਿਕ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਹਰਭਜਨ ਸਿੰਘ ਮੌਜੀ , ਖਜਾਨਚੀ ਦਵਿੰਦਰਪਾਲ ਸਿੰਘ ਗੋਰਾ , ਸਰਪੰਚ ਸੰਦੀਪ ਸਿੰਘ ਮੌਜੀ , ਸੁਖਬੀਰ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।