Breaking NewsE-Paper‌Local News

ਅੰਤਰਰਾਸ਼ਟਰੀ ਖੂਨ ਦਾਨ ਦਿਵਸ ਦੇ ਮੌਕੇ ਤੇ ਖੂਨ ਦਾਨਿਆਂ ਦਾ ਸਨਮਾਨ ਇੱਕ ਸ਼ਾਲਾਗਾਯੋਗ ਕਦਮ – ਮੇਜਰ ਅਮਿਤ ਸਰੀਨ 31 ਖੂਨ ਦਾਨਿਆਂ ਨੇ ਕੀਤਾ ਖੂਨ ਦਾਨ

ਅੱਜ ਅੰਤਰਰਾਸ਼ਟਰੀ ਖੂਨ ਦਾਨ ਦਿਵਸ ਦਾ ਆਯੋਜਨ ਸ੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੈਡ ਕਰਾਸ ਸੁਸਾਇਟੀ,ਅੰਮ੍ਰਿਤਸਰ ਵਲੋ ਸਟੇਟ ਬੈਂਕ ਆਫ ਇੰਡਿਆ, KVIEWS ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮੇਜਰ ਅਮਿਤ ਸਰੀਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਖੂਨਦਾਨਿਆਂ ਨੂੰ ਅੱਜ ਇਸ ਮਾਨਵਤਾ ਦੀ ਸੇਵਾ ਦੇ ਦਿਹਾੜੇ ਦਿਆਂ ਲੱਖ ਲੱਖ ਵਧਾਇਆਂ ਅਤੇ ਇਸ ਦੇ ਨਾਲ ਹੀ ਉਨ੍ਹਾ ਕਿਹਾ ਖੂਨ ਦਾਨ ਇੱਕ ਮਹਾਦਾਨ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹਿੰਦਾ ਹੈ ਤਾਂ ਜੋ ਕੈਸਰ, ਥੈਲੇਸੀਮੀਆ ਅਤੇ ਹੋਰ ਖੂਨ ਲੋੜਵੰਦ ਮਰੀਜਾਂ ਦੀ ਜਾਨ ਬਚਾਈ ਜਾ ਸਕੇ । ਇਸ ਦੇ ਨਾਲ ਹੀ ਮੁੱਖ ਮਹਿਮਾਨ ਵਲੋਂ ਸ੍ਰੀ ਰਾਜੇਸ਼ ਕਾਥਾ, ਸ੍ਰੀ. ਕਮਲ ਅਗਰਵਾਲ ਸਟੇਟ ਬੈਂਕ ਆਫ ਇੰਡੀਆ ਅਤੇ ਐਨ.ਜੀ.ਓ. ਦੀ ਟੀਮ ਦੀ ਪ੍ਰਸੰਸਾ ਕੀਤੀ।
ਇਸ ਸਮਾਰੋਹ ਵਿੱਚ ਐਡਵੋਕੇਟ ਰਜੀਵ ਮਦਾਨ, ਡਿਪਟੀ ਐਡਵੋਕੇਟ ਜਨਰਲ, ਪੰਜਾਬ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਸਮਾਜ ਸੇਵੀ ਸੰਸਥਵਾ ਅਤੇ ਯੂਥ ਕੱਲਬਾਂ ਨੂੰ ਵਿਸ਼ੇਸ਼ ਤੋਰ ਤੇ ਖੂਨ ਦਾਨ ਦੇਣ ਦੀ ਅਪੀਲ ਕੀਤੀ।
ਇਸ ਪ੍ਰੋਗਰਾਮ ਦੇ ਮੁੱਖ ਆਯੋਜਕ ਸ਼੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਨੇ ਸਾਰੇ ਆਏ ਹੋਏ ਖੂਨ ਦਾਨਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾ ਨੇ ਕਿਹਾ ਕਿ ਅੱਜ ਪੂਰੇ ਵਿਸ਼ਵਭਰ ਵਿੱਚ ਵਿਸ਼ਵ ਸਿਹਤ ਸੰਗਠਨ, ਰੈੱਡ ਕਰਾਸ ਅਤੇ ਬਲੱਡ ਟਰਾਂਸਫਿਉਜ਼ਨ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਤਾਂ ਕਿ ਲੋੜਵੰਦਾਂ ਨੂੰ ਖੂਨ ਦੀ ਕਮੀ ਨਾ ਆਵੇ ।
ਇਸ ਮੌਕੇ ਤੇ ਡਾ ਪਰਮਿੰਦਰਜੀਤ ਸਿੰਘ (ਦਿਲ ਦੇ ਰੋਗਾਂ ਦੇ ਡਾਕਟਰ), ਡਾ ਗੁਰਸ਼ਰਨ ਸਿੰਘ, ਡਾ ਦਲਜੀਤ ਕੋਰ, ਡਾ ਰੋਜ ਅਤੇ ਉਨ੍ਹਾ ਦੀ ਟੀਮ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਅਤੇ ਇਸ ਦੇ ਨਾਲ ਹੀ ਖੂਨ ਦਾਨੀ ਸ਼੍ਰੀ ਬਿਕਰਮਜੀਤ ਸਿੰਘ, ਸ੍ਰੀਮਤੀ ਬਲਜੀਤ ਕੌਰ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਰਾਜੇਸ਼ ਸਿਦਾਨਾ ਨੂੰ ਵੀ ਸਨਾਮਾਨਿਤ ਕੀਤਾ ।
ਇਸ ਮੌਕੇ ਤੇ 31 ਖੂਨ ਦਾਨਿਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਸ਼੍ਰੀ ਰਾਜੇਸ਼ ਕਾਥਾ ਚੀਫ ਮੈਨੇਜਰ, ਸਟੇਟ ਬੈਕ ਆਫ ਇੰਡੀਆ ਨੇ ਸਾਰੇ ਆਏ ਹੋਏ ਮਹਿਮਾਨਾ ਤੇ ਖੂਨ ਦਾਨਿਆ ਦਾ ਧੰਨਵਾਦ ਕੀਤਾ।

Kanwaljit Singh

Related Articles

Back to top button