Breaking NewsE-Paper
Trending

ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਪੰਜਾਬ ਟੌਪਰ ਅਤੇ ਮੈਰਿਟ ਵਾਲੇ ਬੱਚਿਆਂ ਦਾ ਕੀਤਾ ਸਨਮਾਨ “ਐਸ.ਡੀ.ਐਮ ਹਰਕੰਵਲਜੀਤ ਸਿੰਘ , ਡੀ.ਐਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਕੀਤੀ ਸ਼ਮੂਲੀਅਤ” ‘ਡਾ: ਮਨਜੀਤ ਸਿੰਘ ਢਿੱਲੋਂ ਨੇ ਪੰਜਾਬ ਟੌਪਰ ਵਿਿਦਆਰਥੀਆਂ ਨੂੰ ਫਰੀ ਉੱਚ ਸਿੱਖਿਆ ਦੇਣ ਦਾ ਕੀਤਾ ਐਲਾਨ- ਨੱਥੂਵਾਲਾ ਗਰਬੀ, ਸਮਾਲਸਰ

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ ਪੰਜਾਬ ਵੱਲੋਂ ਅੱਠਵੀਂ, ਦਸਵੀ, ਬਾਰਵੀਂ ਜਮਾਤ ਵਿੱਚੋਂ ਪੰਜਾਬ ਟੌਪਰ ਅਤੇ ਮੈਰਿਟ ਵਿੱਚ ਆਉਣ ਵਾਲੇ 21 ਬੱਚਿਆਂ ਦੇ ਸਨਮਾਨ ਕਰਨ ਵਾਸਤੇ ਸਨਮਾਨ ਸਮਾਰੋਹ ਸਮਾਜ ਸੇਵੀ ਰਾਜਵੀਰ ਸਿੰਘ ਸੰਧੂ (ਪ੍ਰਧਾਨ ਮਾਲਵਾ ਜੋਨ ਪੰਜਾਬ) ਦੀ ਅਗਵਾਈ ਵਿੱਚ ਪਿੰਡ ਭਲੂਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਐਸ.ਡੀ.ਐਮ ਹਰਕੰਵਲਜੀਤ ਸਿੰਘ , ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਸਬ ਰਜਿਸਟਰਾਰ ਗੁਰਚਰਨ ਸਿੰਘ, ਐਸ.ਐਚ.ਓ. ਜਨਕ ਰਾਜ ਥਾਨਾ ਸਮਾਲਸਰ, ਸਮਾਜ ਸੇਵੀ ਡਾ: ਮਨਜੀਤ ਸਿੰਘ ਢਿੱਲੋਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਦੇਵੀ ਪ੍ਰਸ਼ਾਦ ਜੀ, ਰਾਜ ਕੁਮਾਰ ਥਾਪਰ ਡਾਇਰੈਕਟਰ ਐੱਸ. ਐੱਮ. ਡੀ. ਵਿੱਦਿਅਕ ਸੰਸਥਾਵਾਂ ਕੋਟਸੁਖੀਆ, ਹਰਮਿੰਦਰਪਾਲ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਅਤੇ ਗੀਤਕਾਰ ਲੇਖਕ ਤਰਸੇਮ ਖਾਨ ਲੰਡਿਆਂ ਵਾਲੇ ਗੀਤ ਨਾਲ ਕੀਤੀ । ਰਾਜਵੀਰ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ।ਉਪਰੰਤ ਮਹਿਮਾਨਾਂ ਨੇ ਬੋਲਦਿਆਂ ਬੱਚਿਆਂ ਅਤੇ ਉਨਾ੍ਹ ਦੇ ਮਾਪਿਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਹੋਰ ਮਿਹਨਤ ਕਰਕੇ ਪੰਜਾਬ ਵਿੱਚ ਹੀ ਰਹਿ ਕੇ ਪੈਰਾ ‘ਤੇ ਖੜੇ ਹੋਣ ਦੀਆਂ ਸ਼ੁੱਭ ਕਾਮਨਾਵਾਂ ਵੀ ਪੇਸ਼ ਕੀਤੀਆਂ।ਇਸ ਮੌਕੇ ਤੇ ਕੋਟਕਪੂਰੇ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ ਨੇ ਬਾਰਵੀਂ ਜਮਾਤ ਦੇ ਪੰਜਾਬ ਟੌਪਰ ਵਿਿਦਆਰਥੀਆਂ ਨੂੰ ਫਰੀ ਉੱਚ ਸਿੱਖਿਆ ਦੇਣ ਦਾ ਕੀਤਾ ਐਲਾਨ ਵੀ ਕੀਤਾ।ਇਸ ਮੌਕੇ ਤੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪਿੰਡ ਦੇ ਸਰਪੰਚ ਅਰਸ਼ ਵਿਰਕ ਨੇ ਆਏ ਹੋਏ ਅਫਸਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਤਰਸੇਮ ਖਾਨ ਅਸ਼ਰਫੀ ਲੰਡੇ ਅਤੇ ਸ਼ਬੀਨਾ ਬੇਗਮ ਨੂੰ ਉਨਾ੍ਹ ਦੀ ਵਿਆਹ ਦੀ ਸਿਲਵਰ ਜੁਬਲੀ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਤੋਂ ਇਲਾਵਾ ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਖਾਲਸਾ ਮਾਹਲਾ, ਪ੍ਰਿੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ , ਕਾਕਾ ਮਾਸਟਰ, ਆਦਿ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ , ਪਿੰਡ ਦੇ ਪਤਵੰਤੇ ਅਤੇ ਬੱਚਿਆ ਦੇ ਮਾਪੇ ਹਾਜਰ ਸਨ।
ਕੈਪਸ਼ਨ(19ਭਲੂਰੀਆ1)- ਪਿੰਡ ਭਲੂਰ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਪੰਜਾਬ ਟੌਪਰ ਅਤੇ ਮੈਰਿਟ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਐਸ.ਡੀ.ਐਮ ਹਰਕੰਵਲਜੀਤ ਸਿੰਘ , ਡੀ. ਐਸ. ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਅਤੇ ਪਿੰਡ ਦੇ ਹੋਰ ਪਤਵੰਤੇ।

Kanwaljit Singh

Related Articles

Back to top button