8 ਨੂੰ ਹੋਵੇਗਾ ਸਾਲਾਨਾ ਸੈਮੀਨਾਰ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦਾ ਸਲਾਨਾ ਪੱਤਰਕਾਰ ਸੰਮੇਲਨ

ਅੰਮ੍ਰਿਤਸਰ, 6 ਦਸੰਬਰ 2024(ਸੁਖਬੀਰ ਸਿੰਘ)
ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦਾ ਸਲਾਨਾ ਪੱਤਰਕਾਰ ਸੰਮੇਲਨ 8 ਦਸੰਬਰ ਦਿਨ ਐਤਵਾਰ ਨੂੰ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ। ਸੰਗਠਨ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਬੀਬੀ ਕੌਲਾਂ ਜੀ ਸਕੂਲ ਤਰਨ ਤਾਰਨ ਰੋਡ,ਸਾਹਮਣੇ ਡੇਰਾ ਬਾਬਾ ਭੂਰੀ ਜੀ ਵਾਲਿਆਂ ਦਾ,ਅੰਮ੍ਰਿਤਸਰ ਵਿਖੇ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣ ਜਾ ਰਿਹਾ ਹੈ। ਪ੍ਰੈਸ ਸੰਘਰਸ਼ ਦੇ ਸ਼ਹਿਰੀ ਪ੍ਰਧਾਨ ਸੁਮੀਤ ਕੰਬੋਜ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸੈਮੀਨਾਰ ਵਿੱਚ ਪੰਜਾਬ ਅਤੇ ਪੰਜਾਬ ਦੇ ਬਾਹਰੀ ਰਾਜਾਂ ਤੋਂ ਵੀ ਪੱਤਰਕਾਰ ਸ਼ਿਰਕਤ ਕਰਨਗੇ। ਗੱਲਬਾਤ ਦੋਰਾਨ ਸੁਮੀਤ ਕੰਬੋਜ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨਾਂ ਵਜੋਂ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਮਜੂਦਾ ਸਰਕਾਰ ਦੇ ਕੈਬਨਿਟ ਮੰਤਰੀ, ਐਮ ਐਲ ਏ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਸੰਗਠਨ ਦੇ ਸਰਪ੍ਰਸਤ ਇੰਦਰਜੀਤ ਅਰੋੜਾ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਪੱਤਰਕਾਰੀ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਸਿਰ ਹੋਰ ਉਚਾ ਕਰਕੇ ਮਾਨ ਸਨਮਾਨ ਵਧਾਇਆ ਜਾਵੇਗਾ।



