Breaking NewsE-Paper

ਆਨੰਦ ਵਿਆਹ ਕਨੂੰਨ ਨੂੰ ਸੂਬੇ ‘ਚ ਲਾਗੂ ਕਰਵਾਉਂਣ ਦੇ ਮੁੱਦੇ ਤੇ ਹੋਈ ਚਰਚਾ ਸਿੱਖਾਂ ਦੀ ਧਾਰਮਿਕ ਨਸਲਕੁਸ਼ੀ ਕਰਨ ਤੇ ਸਰਕਾਰੀ ਮਸ਼ੀਨਰੀ ਦਾ ਹੋਇਆ ਵਿਰੋਧ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਦਾ ਕੀਤਾ ਫੈਸਲਾ

ਟਾਂਗਰਾ / ਅੰਮ੍ਰਿਤਸਰ 19 ਜੂਨ – ਸਿੱਖ ਕੌਮ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਪੰਥਕ ਮਸਲਿਆਂ ਦੇ ਵਿਸ਼ੇ ਦੇ ਵਿਚਾਰ ਚਰਚਾ ਕਰਨ ਦੇ ਉਦੇਸ਼ ਨੂੰ ਲੈ ਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਗਿੱਲ ਅਤੇ ਉਹਨਾਂ ਦੀ ਟੀਮ ਨੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਪ੍ਰਮੁੱਖ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਇਥੇ ਮੁਲਾਕਾਤ ਕੀਤੀ । ਜਥੇਦਾਰ ਮੇਜਰ ਸਿੰਘ ਸੋਢੀ ਨੂੰ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ ‘ਚ ਸ਼ਾਮਿਲ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦੇ ਚੇਅਰਮੈਨ ਸੰਦੀਪ ਸਿੰਘ ਰਾਜੂ, ਰਾਜਵਿੰਦਰ ਸਿੰਘ ਰਾਜਾ, ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਨੇ ਮੁਲਾਕਾਤ ਮੌਕੇ ਬਾਬਾ ਜੀ ਪਾਸੋਂ ਸਨਮਾਨ ਪ੍ਰਾਪਤ ਕੀਤਾ।ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਸੰਦੀਪ ਸਿੰਘ ਰਾਜੂ ਨੇ ਸਿੱਖ ਸਮਦਾਇ ਦੀ ਧਾਰਮਿਕ ਤੌਰ ਤੇ ਸਰਕਾਰੀ ਅਫਸਰ ਸ਼ਾਹੀ ਵੱਲੋਂ ਕੀਤੀ ਜਾ ਰਹੀ ਧਰਮ ਦੀ ਨਸਲਕੁਸ਼ੀ ਤੇ ਇਤਰਾਜ਼ ਉਠਾਇਆ। ਉਹਨਾਂ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਸਿੱਖ ਸੰਗਤ ਵੱਲੋਂ ਅਪੀਲ ਕੀਤੀ ਕਿ ਉਹ ਸਿੱਖ ਪਰਿਵਾਰਾਂ ਦੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਪੰਜੀਕਰਨ ਕਰਨ ਲਈ ਸਿੱਖ ਕੌਮ ਵਲੋਂ ਪ੍ਰਤੀਨਿਧਤਾ ਕਰਨ। ਉਹਨਾਂ ਨੇ ਕਿਹਾ ਕਿ ਜਦੋਂ ਹਿੰਦੂਆਂ ਦੇ ਵਿਆਹ ਆਨੰਦ ਮੈਰਿਜ ਕਾਨੂੰਨ ਮੁਤਾਬਕ ਰਜਿਸਟਰ ਨਹੀਂ ਹੋ ਹੁੰਦੇ,ਫਿਰ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਕਿਉਂ ਰਜਿਸਟਰਡ ਕੀਤੇ ਜਾ ਰਹੇ ਹਨ। ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਸਿੱਖ ਸਮਾਜ ਕੋਲ
ਅਨੰਦ ਮੈਰਿਜ ਵਿਆਹ ਕਾਨੂੰਨ ਦੀ ਹੋਂਦ ਹੈ। ਫਿਰ ਹੋਣ ਹਿੰਦੂ ਮੈਰਿਜ ਐਕਟ ਤਹਿਤ ਸਿੱਖਾਂ ਦੇ ਵਿਆਹ ਪੰਜੀਕਰਨ ਕਰਕੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦੇ ਧਾਰਮਿਕ ਅਸਤਿਤਵ ਦੀ ਨਸਲ ਕੁਸ਼ੀ ਕਿਉਂ ਕੀਤੀ ਜਾ ਰਹੀ ਹੈ। ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਅਪੀਲ ਕੀਤੀ ਹੈ ਕਿ ਆਪਸ ‘ਚ ਪਈਆਂ ਵਕਤੀ ਦੂਰੀਆਂ ਪਾਈ ਬੈਠੇ ਸਮੂਹ ਜੁਝਾਰੂ ਲੀਡਰਾਂ ਨੂੰ ਇੱਕ ਮੰਚ ਤੇ ਲਿਆਉਣ ਲਈ ਸਮਾਜ ਹਿਤੈਸ਼ੀ ਭੂਮਿਕਾ ਨਿਭਾਉਣ। ਮੀਟਿੰਗ ਉਪਰੰਤ
ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਦੱਸਿਆ ਕਿ ਪੰਥਕ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਅੱਜ ਮੇਰੇ ਪੜਾਅ ਤੇ ਸੋਸ਼ਲਿਸਟ ਸਰਦਾਰ ਸਤਨਾਮ ਸਿੰਘ ਗਿੱਲ ਤੇ ਉਹਨਾਂ ਦੇ ਸਾਥੀ ਨੇ ਮੁਲਾਕਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ‘ਚ ਸਿੱਖਾਂ ਨੂੰ ਆਨੰਦ ਵਿਆਹ ਕਾਨੂੰਨ ਦੇ ਹੱਕ ਦਵਾਉਣ ਲਈ ਅਸੀਂ ਇਕੱਠੇ ਹੋ ਕੇ ਲਹਿਰ ਖੜੀ ਕਰ ਰਹੇ ਹਾਂ। ਉਨਾ ਨੇ ਕਿਹਾ ਸਿੱਖ ਭਾਈਚਾਰੇ ਦਾ ਇੱਕ ਵਫਦ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਮਿਲਕੇ ਮੰਗ ਕਰੇਗਾ ਕਿ ਪੰਜਾਬ ਵਿੱਚ ਆਨੰਦ ਵਿਆਹ ਕਨੂੰਨ ਲਾਗੂ ਕਰਨ ਲਈ ਸਟੇਟ ਨਾਲ ਪੱਤਰ ਵਿਹਾਰ ਕਰਨ।
ਉਨਾ ਨੇ ਕਿਹਾ ਕਿ ਅਸੀ ਪੰਜਾਬ ਵਿੱਚ ਮਿਸਾਲੀਆ ਫੈਸਲੇ ਨਾਲ ਸਿੱਖ ਸਮਾਜ ਨੂੰ ਮਜਬੂਤ ਆਧਾਰ ਪਰਦਾਨ ਕਰਾਗੇ ।

Kanwaljit Singh

Related Articles

Back to top button