ਸੀ.ਆਈ.ਏ ਸਟਾਫ-2,ਵੱਲੋਂ ਵਾਰਦਾਤਾ ਕਰਨ ਵਾਲੇ ਸਰਗਰਮ ਗਿਰੋਹ ਦਾ ਪਰਦਾਫਾਸ਼, 02 ਨਜ਼ਾਇਜ਼ ਪਿਸਟਲਾਂ ਸਮੇਤ 02 ਕਾਬੂ

ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾ ਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਅਤੇ ਸ੍ਰੀ ਜਗਬਿੰਦ ਸਿੰਘ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸਾ ਨਿਰਦੇਸ਼ਾਂ ਤੇ ਸ੍ਰੀ ਯਾਦਵਿੰਦਰ ਸਿੰਘ ਏ.ਸੀ.ਪੀ ਡਿਟੈਕਟਿਵ, ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਰਵੀ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-2. ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਕੁਲਵਿੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ 02 ਨਜ਼ਾਇਜ਼ ਪਿਸਟਲਾਂ ਸਮੇਤ 02 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਮੁਲਜ਼ਮਾਂ ਦੀ ਪਛਾਣ 1) ਬਿੱਟੂ ਉਰਫ ਬਈਆ ਪੁੱਤਰ ਨੰਦੂ ਯਾਦਵ ਵਾਸੀ ਦਿਰਮਾਗਾਓ ਜਾਮੂਈ ਬਿਹਾਰ ਹਾਲ ਕਿਰਾਏਦਾਰ ਨਵੀਂ ਅਬਾਦੀ ਫੈਜਪੁਰਾ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਅਤੇ 2) ਸੁਕੇਸ ਕੁਮਾਰ ਉਰਫ ਪੰਡਿਤ ਪੁੱਤਰ ਸ਼ੰਕਰ ਪੰਡਿਤ ਵਾਸੀ ਗਲੀ ਮੰਦਰ ਵਾਲੀ ਨਵੀਂ ਅਬਾਦੀ ਫੈਜਪੁਰਾ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਜ਼ੋ ਹੋਈ ਹੈ।ਪੁਲਿਸ ਪਾਰਟੀ ਨੂੰ ਮਿਲੀ ਪੁਖ਼ਤਾਂ ਸੂਚਨਾ ਦੇ ਅਧਾਰ ਤੇ ਯੋਜਨਾਬੱਧ ਤਰੀਕੇ ਨਾਲ ਬਿੱਟੂ ਉਰਫ ਭਾਇਆ ਅਤੇ ਸੁਕੇਸ ਕੁਮਾਰ ਉਰਫ ਪੰਡਿਤ ਨੂੰ ਰਾਣਜੀਤ ਐਵੀਨਿਊ ਦੇ ਖੇਤਰ ਤੋਂ ਮੋਟਰਸਾਈਕਲ ਸਮੇਤ ਕਾਬੂ ਕੀਤਾ ਤੇ ਇਹਨਾਂ ਪਾਸੋ 02 ਪਿਸਟਲ .32 ਬੋਰ,07 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਪਹਿਲਾਂ ਦਰਜ਼ ਮੁਕੱਦਮੇ:-
ਗ੍ਰਿਫਤਾਰ ਦੋਸ਼ੀ ਬਿੱਟੂ ਉਰਫ ਬਈਆ ਦੇ ਖਿਲਾਫ ਪਹਿਲਾਂ 04 ਮੁਕੱਦਮੇਂ, 01 ਜ਼ੁਰਮ ਰੋਕੂ ਕਾਰਵਾਈ ਦਰਜ਼ ਹੈ, ਤੇ ਪੀ.ਓ ਵੀ ਚੱਲ ਰਿਹਾ ਹੈ।
1. ਮੁਕੱਦਮਾਂ ਨੰਬਰ 69 ਮਿਤੀ 5/6/2020 ਜ਼ੁਰਮ 336,427,506,148,149 ਭ:ਦ:, ਥਾਣਾ ਮਜੀਠਾ ਰੋਡ, ਅੰਮ੍ਰਿਤਸਰ।
2, ਮੁਕੱਦਮਾ ਨੰਬਰ 27 ਮਿਤੀ 2/4/2023 ਜੁਰਮ 379-ਬੀ, 411, 34 ਭ.ਦ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ।
3. ਮੁਕੱਦਮਾਂ ਨੰਬਰ 110 ਮਿਤੀ 13/4/2023 ਜ਼ੁਰਮ 379-ਬੀ, 411 ਭ:ਦ:, 25/54/59 ਅਸਲ੍ਹਾ ਐਕਟ, ਸਦਰ,ਅੰਮ੍ਰਿਤਸਰ।
4. ਮੁਕੱਦਮਾਂ ਨੰਬਰ 31 ਮਿਤੀ 12.03.2025 ਜ਼ੁਰਮ 109, 351(2), 190 ਬੀ.ਐਨ.ਐਸ, 25 ਅਸਲ੍ਹਾ ਐਕਟ, ਥਾਣਾ
ਕੰਨਟੋਨਮੈਂਟ, ਅੰਮ੍ਰਿਤਸਰ।
5. ਰਪਟ ਨੰਬਰ 18 ਮਿਤੀ 01/4/2022 ਜੁਰਮ 107/151 Cr.P.C, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ.।