Breaking NewsE-Paper
Trending

ਸ਼ਹੀਦ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਨੂੰ ਕੰਵਰਜੀਤ ਸਿੰਘ ਯੂ.ਐੱਸ.ਏ. ਦੁਬਾਰਾ ਕਰਨ ਲੱਗਾ ਜ਼ਲੀਲ

ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ (ਪਿੰਡ ਪੰਜੋਲਾ, ਜ਼ਿਲ੍ਹਾ ਰੋਪੜ) ਦੀ ਸਪੁੱਤਰੀ ਢਾਡੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਨੂੰ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਦੁਬਾਰਾ ਫਿਰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸ਼ਹੀਦ ਦੀ ਧੀ ਨੂੰ ਥਾਣਿਆਂ ਦੇ ਚੱਕਰ ਕੱਟਣੇ ਪੈ ਰਹੇ ਹਨ ਤੇ ਉਹ ਬੇਹੱਦ ਮਾਨਸਿਕ ਸੰਤਾਪ ਭੋਗ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਵਰਜੀਤ ਸਿੰਘ ਯੂ.ਐੱਸ.ਏ ਜੋ ਬੀਬੀ ਕਿਰਨਜੀਤ ਕੌਰ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਤੇ ਵੀਡੀਓ ਪਾ ਕੇ ਅਤੇ ਅਤਿ ਨੀਚ ਦਰਜੇ ਦੀ ਮੰਦੀ ਸ਼ਬਦਾਵਲੀ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਉੱਤੇ ਵੀ ਇਲਜ਼ਾਮਬਾਜ਼ੀ ਕਰਦਾ ਰਿਹਾ ਤੇ ਕਈ ਹੋਰ ਜੁਝਾਰੂ ਸਿੰਘਾਂ ਦੀ ਕਿਰਦਾਰਕੁਸ਼ੀ ਕਰਦਾ ਰਿਹਾ। ਫਿਰ ਜਦੋਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਬੀਬੀ ਕਿਰਨਜੀਤ ਕੌਰ ਖ਼ਾਲਸਾ ਅਤੇ ਹੋਰਾਂ ਨੇ ਆਪਣਾ ਪੱਖ ਸੰਗਤਾਂ ਅੱਗੇ ਰੱਖਿਆ ਤਾਂ ਇਹ ਵਿਵਾਦ ਕਾਫੀ ਭਖ਼ ਗਿਆ। ਜਿਸ ਉਪਰੰਤ ਕੰਵਰਜੀਤ ਸਿੰਘ ਯੂ.ਐੱਸ.ਏ. ਨੇ 13 ਮਾਰਚ 2025 ਨੂੰ ਅਖ਼ਬਾਰਾਂ ‘ਚ ਬਿਆਨ ਦੇ ਕੇ ਮਾਫ਼ੀ ਮੰਗੀ ਤੇ ਇਸ ਖ਼ਬਰ ਨੂੰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਆਪਣੇ ਫੇਸਬੁੱਕ ਖਾਤੇ ‘ਤੇ ਪੋਸਟ ਵੀ ਕੀਤਾ। ਇਸ ਤੋਂ ਬਾਅਦ ਕੰਵਰਜੀਤ ਸਿੰਘ ਯੂ.ਐੱਸ.ਏ. ਦੇ ਸਾਥੀ ਕਰਨਜੀਤ ਸਿੰਘ ਤਲਵਣ ਨੇ ਵੀ ਰੋਪੜ ਜ਼ਿਲ੍ਹੇ ਦੇ ਪੁਰਖਾਲੀ ਥਾਣੇ ਵਿੱਚ ਲਿਖਤੀ ਅਤੇ ਜ਼ੁਬਾਨੀ ਮਾਫ਼ੀ ਮੰਗੀ ਜਿਸ ਦੀ ਵੀਡੀਓ ਰਿਕਾਰਡਿੰਗ ਵੀ ਹੋਈ ਜਿਸ ਵਿੱਚ ਕਬੂਲ ਕੀਤਾ ਗਿਆ ਕਿ ਉਸਨੇ ਬੀਬੀ ਕਿਰਨਜੀਤ ਕੌਰ ਦੀਆਂ ਤਸਵੀਰਾਂ ਕੰਵਰਜੀਤ ਸਿੰਘ ਯੂ.ਐਸ.ਏ ਨੂੰ ਭੇਜੀਆਂ ਸਨ ਜਿਸਦਾ ਕੰਵਰਜੀਤ ਨੇ ਫੇਕ ਆਈ.ਡੀ. ਬਣਾ ਕੇ ਗ਼ਲਤ ਇਸਤੇਮਾਲ ਕੀਤਾ। ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਕੰਵਰਜੀਤ ਸਿੰਘ ਯੂ.ਐੱਸ.ਏ. ਦੀਆਂ ਹਰਕਤਾਂ ਕਾਰਨ ਮੈਂ ਤੇ ਮੇਰਾ ਪਰਿਵਾਰ ਐਨਾ ਤੰਗ-ਪ੍ਰੇਸ਼ਾਨ ਹੋਏ ਕਿ ਮਰਨ ਲਈ ਮਜ਼ਬੂਰ ਹੋ ਗਏ ਸੀ ਤੇ ਹੁਣ ਫਿਰ ਇਸ ਵਿਅਕਤੀ ਨੇ ਮੇਰੇ ਅਤੇ ਭਾਈ ਰਣਜੀਤ ਸਿੰਘ ਤੇ ਭਾਈ ਭੁਪਿੰਦਰ ਸਿੰਘ ਖ਼ਿਲਾਫ਼ ਇਲਜ਼ਾਮ ਲਗਾ ਕੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਕੰਵਰਜੀਤ ਸਿੰਘ ਯੂ.ਐੱਸ.ਏ. ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ। ਬੀਬੀ ਕਿਰਨਜੀਤ ਕੌਰ ਨੇ ਦੱਸਿਆ ਕਿ ਕੰਵਰਜੀਤ ਸਿੰਘ ਯੂ.ਐੱਸ.ਏ. ਜੋ ਹੁਸ਼ਿਆਰਪੁਰ ਦੇ ਪਿੰਡ ਤਲਵੰਡੀ ਗੋਨੀ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਹੈ।

Kanwaljit Singh

Related Articles

Back to top button