ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਨਦੀਪ ਕੌਰ ਨੂੰ ਕਰਨਾਟਕ ਰਾਜ ਦੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਬਨਣ ਤੇ ਵਧਾਈ ਦਿਤੀ

ਅੰਮ੍ਰਿਤਸਰ:- 20 ਜੂਨ (ਕੰਵਲਜੀਤ ਸਿੰਘ ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਰਨਾਟਕ ਸਰਕਾਰ ਨੂੰ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਇੱਕ ਸਿੱਖ ਔਰਤ ਨੂੰ ਪ੍ਰਤੀਨਿਧਤਾ ਦੇਣ ਤੇ ਵਧਾਈ ਦਿਤੀ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਰਨਾਟਕ ਸਰਕਾਰ ਦੇ ਘੱਟ ਗਿਣਤੀ ਭਲਾਈ ਮੰਤਰੀ ਜਨਾਬ ਜ਼ਮੀਰ ਅਹਿਮਦ ਖਾਨ ਨੂੰ ਇੱਕ ਪੱਤਰ ਲਿੱਖ ਕੇ ਬਿਦਰ ਤੋਂ ਸਰਦਾਰਨੀ ਮਨਦੀਪ ਕੌਰ ਨੂੰ ਕਰਨਾਟਕ ਰਾਜ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲੈਣ ਤੇ ਪ੍ਰਸੰਨਤਾ ਜਤਾਈ ਹੈ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਦਾਰਨੀ ਮਨਦੀਪ ਕੌਰ ਦਾ ਘੱਟ ਗਿਣਤੀ ਕਮਿਸ਼ਨ ‘ਚ ਭਾਗੀਦਾਰ ਬਨਣਾ ਔਰਤਾਂ ਅਤੇ ਘੱਟ ਗਿਣਤੀਆਂ ਲਈ ਸ਼ੁਭ ਸ਼ਗਨ ਹੈ। ਕਰਨਾਟਕ ਰਾਜ ਵਿੱਚ ਇਹ ਪਹਿਲਾਂ ਮੌਕਾ ਹੈ ਕਿ ਜਦ ਕਿਸੇ ਔਰਤ ਦਾ ਘੱਟ ਗਿਣਤੀ ਕਮਿਸ਼ਨ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਬਾਬਾ ਬਲਬੀਰ ਸਿੰਘ ਨੇ ਮਨਦੀਪ ਕੌਰ ਨੂੰ ਮੈਂਬਰ ਬਨਣ ਤੇ ਵਧਾਈ ਦਿਤੀ ਹੈ।



