
ਅੰਮ੍ਰਿਤਸਰ 16 ਜੂਨ ( ਕੰਵਲਜੀਤ ਸਿੰਘ )
ਜੀਵਨ ਜੁਗਤ ਟ੍ਰੇਨਿੰਗ ਸਮਰ ਕੈਂਪ 2025 ਧੰਨ ਧੰਨ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ
ਅਤੇ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸ਼ਬਦ ਕੀਰਤਨ ਨਾਮ ਸਤਿਸੰਗ ਅੰਮ੍ਰਿਤਸਰ ਦੁਆਰਾ ਲੰਗਰ ਚਲੈ ਗੁਰ ਸ਼ਬਦ ਸੰਸਥਾ ਧਾਰਮਿਕ ਦੀਵਾਨ ਵਿੱਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿਛਲੇ 10 ਦਿਨ ਤੋ ਲਗਾਤਾਰ ਚੱਲੇ ਜੀਵਨ ਜੁਗਤ ਟ੍ਰੇਨਿੰਗ ਸਮਰ ਕੈਂਪ ਦੇ ਅੱਜ ਆਖਰੀ ਦਿਨ ਇਸ ਕੈਂਪ ਵਿਚ ਭਾਗ ਲੈਣ ਵਾਲੇ 100 ਤੋ ਵੱਧ ਬੱਚਿਆ ਨੂੰ ਇਨਾਮ ਵੰਡੇ ਗਏ।ਧਾਰਮਿਕ ਦੀਵਾਨ ਸਜਾਏ ਤਰਸ਼ੇਮ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਗੁਰੂ ਇਤਿਹਾਸ ਸਰਵਣ ਕਰਵਾਇਆ ਅਤੇ ਭਾਈ ਕਰਨਜੀਤ ਸਿੰਘ ਨੇ ਕੀਰਤਨ ਦੀ ਹਾਜਰੀ ਭਰੀ । ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੀਬੀ ਵੱਲੋ ਕੀਤੇ ਗਏ ਸਰਬੱਤ ਦੇ ਭਲੇ ਦੀ ਅਰਦਾਸ ਗਿਆਨੀ ਤਰਸ਼ੇਮ ਖਾਲਸਾ ਨੇ ਕੀਤੀ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਵਡਾਲਾ , ਮਨਜੀਤ ਸਿੰਘ, ਰਣਜੋਧ ਸਿੰਘ, ਜਸਬੀਰ ਸਿੰਘ ਨੱਥਾ ਸਿੰਘ ਪਨੂੰ, ਸੁਰਿੰਦਰ ਸਿੰਘ ਗੋਲਡੀ , ਪ੍ਰੇਮ ਸਿੰਘ ਡੇਅਰੀ ਵਾਲੇ , ਮੀਤ ਗ੍ਰੰਥੀ ਗੁਰਨਿਸ਼ਾਨ ਸਿੰਘ, ਰਣਜੀਤ ਸਿੰਘ ਦੁਸਾਂਝ, ਮਹਿੰਦਰ ਸਿੰਘ, ਜਗਦੀਸ਼ ਸਿੰਘ ਭੱਟੀ , ਦਿਲਬਾਗ ਸਿੰਘ ਢਿੱਲੋਂ, ਰਵੀਇੰਦਰ ਸਿੰਘ ਗਿੱਲ, ਕਮਲਜੀਤ ਸਿੰਘ, ਬਲਬੀਰ ਸਿੰਘ,ਸਤਿੰਦਰਪਾਲ ਸਿੰਘ ਕਰਨਲ , ਨਰਿੰਦਰ ਸਿੰਘ ਰੇਲਵੇ, ਸ਼ਾਮ ਸਿੰਘ ਟੋਨੀ , ਜਗਤਾਰ ਸਿੰਘ, ਗੁਰਦਿਆਲ ਸਿੰਘ, ਤਰਸ਼ੇਮ ਸਿੰਘ, ਕਰਮਜੀਤ ਸਿੰਘ ਕੇ.ਪੀ , ਪਰਵਿੰਦਰਜੀਤ ਸਿੰਘ, ਹਰਜੀਤ ਸਿੰਘ ਲਾਲੀ , ਬੀਬੀ ਤੇਜਿੰਦਰ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਦਲਜੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਸੰਦੀਪ ਕੌਰ, ਮਨੀ ਸਿੰਘ ਖਾਲਸਾ, ਹਨੀ ਸਿੰਘ, ਸੰਨੀ ਸਿੰਘ, ਗਗਨਦੀਪ ਸਿੰਘ, ਸਿਮਰਨਦੀਪ ਸਿੰਘ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਸੰਗਤਾ ਮੌਜੂਦ ਸਨ । ਇਸ ਮੌਕੇ ਗੁਰੂ ਕਾ ਲੰਗਰ ਅਟੁੱਟ
ਵਰਤਾਇਆ ਗਿਆ।



