Breaking News
Trending

ਸਰਵਨ ਸਿੰਘ ਰੰਧਾਵਾ ਸਰਬਸੰਮਤੀ ਨਾਲ ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ ਗਗਨ ਜੋਸ਼ੀ ਜਨਰਲ ਸਕੱਤਰ ਅਤੇ ਸੰਦੀਪ ਸੈਂਡੀ ਸੀਨੀ: ਮੀਤ ਪ੍ਰਧਾਨ ਨਿਯੁਕਤ

ਹਰਪਾਲ ਭੰਗੂ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ

ਅੰਮ੍ਰਿਤਸਰ 13 ਅਗਸਤ (ਕੰਵਲਜੀਤ ਸਿੰਘ)

ਅੱਜ ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਰੇਸ਼ਮ ਸਿੰਘ ਅਤੇ ਚੇਅਰਮੈਨ ਜਤਿੰਦਰ ਸਿੰਘ ਬੇਦੀ ਦੀ ਸਮੁੱਚੀ ਅਗਵਾਈ ਹੇਠ ਮੀਟਿੰਗ ਸੁਸਾਇਟੀ ਦੇ ਮੁੱਖ ਦਫਤਰ ਛੇਹਰਟਾ ਵਿੱਖੇ ਹੋਈ। ਜਿਸ ਵਿਚ ਸੁਸਾਇਟੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਧ-ਚੜ੍ਹ ਭਾਗ ਲਿਆ। ਇਸ ਮੌਕੇ ਸੁਸਾਇਟੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਸਹਿਮਤੀ ਅਤੇ ਸਰਬਸੰਮਤੀ ਨਾਲ ਸਰਵਨ ਸਿੰਘ ਰੰਧਾਵਾ ਨੂੰ ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਗਗਨ ਜੋਸ਼ੀ ਨੂੰ ਸੁਸਾਇਟੀ ਦਾ ਜਨਰਲ ਸਕੱਤਰ ਅਤੇ ਸੰਦੀਪ ਸੈਂਡੀ ਨੂੰ ਸੁਸਾਇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸਮੂਹ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਸੁਸਾਇਟੀ ਦੇ ਪਹਿਲੇ ਪ੍ਰਧਾਨ ਹਰਪਾਲ ਸਿੰਘ ਭੰਗੂ ਨੂੰ ਕੁੱਝ ਕਾਰਨਾਂ ਕਰਕੇ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਨਵਨਿਯੁਕਤ ਪ੍ਰਧਾਨ ਸਰਵਨ ਸਿੰਘ ਰੰਧਾਵਾ, ਜਨਰਲ ਸਕੱਤਰ ਗਗਨ ਜੋਸ਼ੀ ਅਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸੈਂਡੀ ਨੇ ਜਿੱਥੇ ਸੁਸਾਇਟੀ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਸੁਸਾਇਟੀ ਪ੍ਰਤੀ ਆਪਣਾ ਕੰਮ ਪੂਰੀ ਮਿਹਨਤ ਤੇ ਲਗਨ ਨਾਲ ਕਰਨਗੇ ਅਤੇ ਸੁਸਾਇਟੀ ਦੇ ਮੈਂਬਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਸੁਸਾਇਟੀ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਦੇ ਬਹੁਤ ਧੰਨਵਾਦੀ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਵੱਡੀਆਂ ਸੇਵਾਵਾਂ ਦੇ ਕੇ ਧੰਨਵਾਦੀ ਬਣਾਇਆਂ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੁਸਾਇਟੀ ਦੇ ਸਮੂਹ ਆਹੁਦੇਦਾਰ ਅਤੇ ਮੈਂਬਰ ਸਾਹਿਬਾਨ ਇੱਕ ਜੁੱਟ ਹੋ ਕੇ ਪਹਿਲਾ ਦੀ ਤਰ੍ਹਾਂ ਸੁਸਾਇਟੀ ਦੀ ਭਲਾਈ ਲਈ ਕਾਰਜ਼ ਕਰਦੇ ਰਹਿਣਗੇ। ਇਸ ਮੌਕੇ ਨਵਨਿਯੂਕਤ ਪ੍ਰਧਾਨ ਸਰਵਨ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਦੇ ਕੁੱਝ ਪੱਤਰਕਾਰਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਨੂੰ ਬਦਨਾਮ ਕਰਨ ਦੀਆਂ ਕੋਝੀਆ ਚਾਲਾਂ ਤੋਂ ਬਾਜ਼ ਆਉਣ, ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਸ਼ਖਤ ਕਾਰਵਾਈ ਕਰਵਾਉਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਰਪ੍ਰਸਤ ਰੇਸ਼ਮ ਸਿੰਘ, ਚੇਅਰਮੈਨ ਜਤਿੰਦਰ ਸਿੰਘ ਬੇਦੀ, ਸੀਨੀ: ਮੀਤ ਪ੍ਰਧਾਨ ਵਰਿੰਦਰ ਸਿੰਘ ਮਿੰਟੂ ਅਰੋੜਾ, ਹਲਕਾ ਪੱਛਮੀ ਪ੍ਰਧਾਨ ਜਤਿੰਦਰ ਸਿੰਘ ਰਿੰਕੂ, ਕਮਲਜੀਤ ਸਿੰਘ ਗੋਲਡੀ, ਮਹਿੰਦਰ ਸਿੰਘ ਸੀਟਾ, ਕੰਵਲਜੀਤ ਸਿੰਘ, ਡਾ. ਸਵਰਨ ਸਿੰਘ, ਗੁਰਵਿੰਦਰ ਸਿੰਘ ਪੂਹਲਾ, ਗੁਰਜਿੰਦਰ ਸਿੰਘ, ਕ੍ਰਿਸ਼ਨ ਸਿੰਘ ਦੁਸਾਂਝ, ਕੁਲਬੀਰ ਸਿੰਘ ਧੂੰਨਾ, ਸੋਨੂੰ ਰਾਮਗੜ੍ਹੀਆਂ, ਕਰਮ ਸਿੰਘ, ਵਿਕਰਮਜੀਤ ਸਿੰਘ, ਬਾਬਾ ਗੁਰਸੇਵਕ ਸਿੰਘ, ਮਨਜਿੰਦਰ ਸਿੰਘ ਸੋਨੂੰ, ਵਿਕਰਮਜੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Kanwaljit Singh

Related Articles

Back to top button