AmritsarBreaking NewsE-PaperPunjabState
Trending

ਡੈਮੋਕਰੇਟਿਕ ਆਫੀਸਰਜ਼ ਫਰੰਟ ਦੇ ਪ੍ਰਧਾਨ ਉਮੀਦਵਾਰ ਅਮਨ ਕੁਮਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਦਿੱਤੀ ਮਾਤ

ਅਫਸਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਡੈਮੋਕਰੇਟਿਕ ਆਫੀਸਰਜ਼ ਫਰੰਟ ਹਮੇਸ਼ਾਂ ਵਚਨਬੱਧ ਰਹੇਗਾ: ਰਜ਼ਨੀਸ਼ ਭਾਰਦਵਾਜ, ਹਰਵਿੰਦਰ ਕੌਰ, ਜਗੀਰ ਸਿੰਘ ਕਨਵੀਨਰ

ਅੰਮ੍ਰਿਤਸਰ, 11 ਦਸੰਬਰ 2024  (ਸੁਖਬੀਰ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਯੂਨੀਵਰਸਿਟੀ ਦੇ ਲੈਕਚਰ ਥਿਏਟਰ ਵਿਚ ਰਿਟਰਨਿੰਗ ਅਫ਼ਸਰ ਪ੍ਰੋ. (ਡਾ.) ਰਵਿੰਦਰ ਕੁਮਾਰ, ਇਲੈਕਟਰੋਨਿਕਸ ਵਿਭਾਗ ਦੀ ਨਿਗਰਾਨੀ ਵਿਚ ਹੋਈਆਂ। ਇਨ੍ਹਾਂ ਚੋਣਾਂ ਵਿਚ ਡੈਮੋਕਰੇਟਿਕ ਆਫੀਸਰਜ਼ ਫਰੰਟ ਦੇ ਪ੍ਰਧਾਨ ਉਮੀਦਵਾਰ ਸ੍ਰੀ ਅਮਨ ਕੁਮਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਸ੍ਰ. ਸਰਬਜੀਤ ਸਿੰਘ ਨੂੰ 11 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਸ੍ਰੀ ਅਮਨ ਕੁਮਾਰ ਨੂੰ 62 ਜਦੋਂ ਕਿ ਸ੍ਰ. ਸਰਬਜੀਤ ਸਿੰਘ ਨੂੰ 51 ਵੋਟਾਂ ਪਈਆਂ। ਡੈਮੋਕਰੇਟਿਕ ਅਫਸਰ ਫਰੰਟ ਦੇ ਡਾ. ਕਿਰਨਾ ਰਾਣੀ ਅਤੇ ਸ੍ਰੀ ਅਮਿਤ ਗੁਪਤਾ ਨੇ ਵੀ ਕਾਰਜਕਾਰਨੀ ਮੈਂਬਰਾਂ ਵਜੋਂ ਜਿੱਤ ਦਰਜ ਕੀਤੀ।
ਇਸ ਮੌਕੇ ਤੇ ਬੋਲਦਿਆਂ ਡੈਮੋਕਰੇਟਿਕ ਅਫਸਰ ਫਰੰਟ ਦੇ ਕਨਵੀਨਰ ਸ੍ਰੀ ਰਜ਼ਨੀਸ਼ ਭਾਰਦਵਾਜ, ਸ੍ਰੀਮਤੀ ਹਰਵਿੰਦਰ ਕੌਰ ਅਤੇ ਸ੍ਰ. ਜਗੀਰ ਸਿੰਘ ਨੇ ਕਿਹਾ ਕਿ ਸ੍ਰੀ ਅਮਨ ਅਰੋੜਾ ਦਾ 11 ਵੋਟਾਂ ਦੇ ਫਰਕ ਨਾਲ ਪ੍ਰਧਾਨ ਚੁਣੇ ਜਾਣਾ ਇਤਿਹਾਸਿਕ ਜਿੱਤ ਹੈ। ਹੋਰ ਅਹੁੱਦਿਆ ਦੇ ਮੁਕਾਬਲੇ ਵਿਚ ਮਾਮੂਲੀ ਫਰਕ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਰੰਟ ਹਮੇਸ਼ਾ ਅਫਸਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਵਚਨਬੱਧ ਰਿਹਾ ਹੈ ਅਤੇ ਆਉਣ ਵਾਲੇ ਭਵਿੱਖ ਵਿਚ ਵੀ ਅਫਸਰਾਂ ਦੀ ਮੰਗਾਂ ਤੇ ਡੱਟ ਕੇ ਪਹਿਰਾ ਦੇਂਦਾ ਰਹੇਗਾ। ਇਸ ਮੌਕੇ ਤੇ ਬੋਲਦਿਆਂ ਜੈਤੂ ਪ੍ਰਧਾਨ ਸ੍ਰੀ ਅਮਨ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਉਹ ਵਚਨਬੱਧ ਹਨ। ਸ੍ਰੀ ਅਮਨ ਕੁਮਾਰ ਨੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾਉਣ ਲਈ ਸਮੂਹ ਅਫ਼ਸਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਬਗੈਰ ਕਿਸੇ ਪੱਖਪਾਤ ਦੇ ਵੋਟਾਂ ਦਾ ਕੰਮ ਮੁਕੰਮਲ ਕਰਵਾਉਣ ਲਈ ਰਿਟਰਨਿੰਗ ਅਫਸਰ ਪ੍ਰੋ. (ਡਾ.) ਰਵਿੰਦਰ ਕੁਮਾਰ, ਇਲੈਕਟਰੋਨਿਕਸ ਵਿਭਾਗ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਡੈਮੋਕਰੇਟਿਕ ਅਫ਼ਸਰ ਫਰੰਟ ਅਤੇ ਉਸ ਦੀ ਸਹਿਯੋਗੀ ਡੈਮੋਕਰੇਟਿਕ ਇੰਪਲਾਈਜ਼ ਫੰਰਟ ਦੇ ਵਰਕਰਾਂ ਨੇ ਲੱਡੂ ਵੀ ਵੰਡੇ। ਉਪਰੰਤ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਵਿਚ ਸਮੂਹ ਵਰਕਰਾਂ ਨੇ ਉਸ ਪਰਮਪਿਤਾ ਵਾਹਿਗੁਰੂ ਦਾ ਅਸ਼ੀਰਵਾਦ ਵੀ ਲਿਆ।
admin1

Related Articles

Back to top button