Breaking NewsEducationNewsWorkshops/Seminars
Trending
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰਬਾਣੀ ਲਿਖਣ-ਕਲਾ : ਜੁਗਤ ਤੇ ਅਭਿਆਸ ਵਿਸ਼ੇ ਤੇ ਵਿਸ਼ੇਸ਼ ਸੱਤ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 15 ਅਕਤੂਬਰ 2025 (ਅਭਿਨੰਦਨ ਸਿੰਘ)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸੱਤਾ ਰੋਜ਼ਾ ਵਰਕਸ਼ਾਪ ‘ਗੁਰਬਾਣੀ ਲਿਖਣ-ਕਲਾ : ਜੁਗਤ ਤੇ ਅਭਿਆਸ’ ਵਿਸ਼ੇ ਤੇ ਕਾਨਫਰੰਸ ਹਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ । ਇਸਦੇੇ ਉਦਘਾਟਨੀ ਸੈਸ਼ਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ ਅਮਰ ਸਿੰਘ ਜੀ ਦੁਆਰਾ ਵਰਕਸ਼ਾਪ ਦੇ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਦਿੰਦਿਆ ਕੀਤੀ। ਡਾ ਸਾਹਿਬ ਨੇ ਦੱਸਿਆ ਕਿ ਹੱਥ ਲਿਖਤ ਬੀੜਾਂ ਦਾ ਇਤਿਹਾਸ300 ਸਾਲ ਪੁਰਾਣਾ ਹੈ ਅਤੇ ਇਹ ਸਿਲਸਿਲਾ ਲਗਭਗ 19 ਵੀਂ ਸਦੀ ਤੱਕ ਲਗਾਤਾਰ ਚੱਲਦਾ ਰਿਹਾ। ੳਨ੍ਹਾਂ ਦੱਸਿਆ ਕਿ ਬੀੜਾਂ ਤੋਂ ਇਲਾਵਾ ਗੁਰੂ ਨਾਨਕ ਕਾਲ ਵਿਚ ਬਹੁਤ ਸਾਰੀਆਂ ਪੋਥੀਆਂ ਵੀ ਹੱਥਾਂ ਨਾਲ ਲਿਖੀਆਂ ਜਾਂਦੀਆਂ ਰਹੀਆਂ ਲੇਕਿਨ ਮੌਜੂਦਾ ਸਮੇਂ ਬੇਸ਼ੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਬਲੀਕੇਸ਼ਨ ਤੋਂ ਪ੍ਰਕਾਸ਼ਿਤ ਹੋ ਚੁੱਕੀ ਕੇਵਲ ਅਹੀਆਪੁਰ ਵਾਲੀ ਪੋਥੀ ਮਿਲਦੀ ਹੈ ਲੇਕਿਨ ਉਹਦੀ ਪ੍ਰਮਾਣਿਕਤਾ ਤੇ ਵੀ ਕਈ ਸਵਾਲ ਹਨ।
ਇਸ ਲਈ ਮੌਜੂਦਾ ਸਮੇਂ ਸਾਡੇ ਪਾਸ ਉਹਨਾਂ ਪੋਥੀਆਂ ਵਿਚੋਂ ਇਕ ਵੀ ਪ੍ਰਮਾਣਿਕ ਪੋਥੀ ਮੌਜੂਦ ਨਹੀਂ ਹੈ। ਉਹਨਾਂ ਨੇ ਵਰਕਸ਼ਾਪ ਦੇ ਵਿਸ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਇਹ ਜ਼ਿਕਰ ਵੀ ਕੀਤਾ ਕਿ ਇਸ ਵਰਕਸ਼ਾਪ ਦਾ ਮੂਲ ਲਿਖਣ ਕਲਾ ਨਾਲ ਜੁੜ੍ਹਿਆ ਹੈ ਅਤੇ ਇਸ ਲਿਖਣ ਕਲਾ ਨੂੰ ਵਿਸ਼ੇਸ਼ ਤੌਰ ਤੇ ਉਦਾਸੀ ਪਰੰਪਰਾ ਨੇ ਸੰਭਾਲਿਆ ਅਤੇ ਅੱਗੇ ਤੋਰਿਆ ਹੈ।ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਪੁਰਾਤਨ ਸਮੇਂ ਸ੍ਰੀ ਹਰਿਮੰਦਿਰ ਸਾਹਿਬ ਦੁਆਲੇ ਅਨੇਕਾਂ ਬੁੰਗੇ ਸਨ, ਜੋ ਸਮੇਂ ਦੀ ਭੇਟ ਚੜ੍ਹ ਗਏ, ਉਹਨਾਂ ਵਿਚ ਇਕ ਨੌਹਰੀਆਂ ਦਾ ਬੁੰਗਾ ਵੀ ਸੀ। ਸੋ ਨੌਰੀਆਂ ਬੁੰਗੇ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸਰੂਪ ਹੱਥ ਨਾਲ ਲਿਖੇ ਗਏ ਜਿਨ੍ਹਾਂ ਵਿਚੋਂ ਇਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਡਿਜੀਟਲ ਕੀਤਾ ਗਿਆ ਹੈ। ਪ੍ਰੋ. ਸਾਹਿਬ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਨੂੰ ਭਾਰਤ ਵਿਚੋਂ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ 100 ਦੇ ਕਰੀਬ ਦਸਮ ਗ੍ਰੰਥ ਸਾਹਿਬ ਦੇ ਸਰੂਪ ਵੀ ਪ੍ਰਾਪਤ ਹੋਏ ਅਤੇ ਉਹਨਾਂ ਨੂੰ ਸਾਡੇ ਦੁਆਰਾ ਡਿਜੀਟਾਈਜ਼ ਕਰ ਲਿਆ ਗਿਆ ਹੈ।
ਇਸ ਵਰਕਸ਼ਾਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ, ਮਹੰਤ ਕਮਲਜੀਤ ਸਿੰਘ ਜੀ ਸ਼ਾਸਤਰੀ, ਪ੍ਰੋ ਅਮਰਜੀਤ ਸਿੰਘ ਡਾਇਰੈਕਟਰ ਸਿੱਖ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਡੀਨ ਅਕਾਦਮਿਕ ਪ੍ਰੋ ਪਲਵਿੰਦਰ ਸਿੰਘ ਜੀ ਨੇ ਉਦਘਾਟਨੀ ਸ਼ਬਦਾਂ ਵਿਚ ਵਰਕਸ਼ਾਮ ਨਾਲ ਸੰਬੰਧਤ ਵਿਸ਼ੇ ਦੀ ਮਹੱਤਤਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਸ ਵਿਸ਼ੇ ਦੇ ਪਿਛੋਕੜ ਬਾਰੇ ਚੱਲ ਰਹੀ ਵਰਕਸ਼ਾਪ ਵਿਚ ਬਾਕਾਇਦਾ ਅਧਿਐਨ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਨੂੰ ਆਮ ਲੋਕਾਂ ਤੱਕ ਸੌਖੀ ਭਾਸ਼ਾ ਵਿਚ ਪਹੁੰਚਾਇਆ ਜਾਵੇ।
ਇਸ ਤੋਂ ਉਪਰੰਤ ਮਹੰਤ ਕਮਲਜੀਤ ਸਿੰਘ ਸ਼ਾਸ਼ਤਰੀ ਜੀ ਨੇ ਵੀ ਵਰਕਸ਼ਾਪ ਦੇ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕਾਗਜ਼ ਤੋਂ ਵੀ ਪਹਿਲਾਂ ਗੁਰਮੁਖੀ ਦਾ ਪ੍ਰਚਾਰ ਤੇ ਸਿਿਖਆ ਉਦਾਸੀ ਅਤੇ ਨਿਰਮਲੇ ਮਹਾਂਪੁਰਖਾਂ ਵੱਲੋਂ ਜ਼ਮੀਨ ਤੇ ਸੁਆਹ ਵਿਛਾ ਕੇ ਉਸ ਉੱਪਰ ਅੱਖਰ ਲਿਖ ਕੇ ਕੀਤਾ ਜਾਂਦਾ ਰਿਹਾ। ਵਿਸ਼ੇਸ਼ ਤੌਰ ਤੇ ਉਦਾਸੀ ਸੰਤ ਓਅੰਕਾਰ ਸਿੰਘ ਜੀ ਦੀ ਲਿਖਣ ਕਲਾ ਏਨੀ ਸੁੰਦਰ ਸੀ ਕਿ ਜਦੋਂ ਪਹਿਲੀ ਵਾਰੀ ਪੱਥਰ ਛਾਪੇ ਨਾਲ ਬੀੜ ਲਿਖੀ ਗਈ ਤਾਂ ਉਹਨਾਂ ਮਹਾਂਪੁਰਖਾਂ ਦੇ ਹੱਥੋਂ ਸਾਰੇ ਗੁਰਮੁਖੀ ਅੱਖਰ ਲਿਖਵਾ ਕੇ ਲਿਆਂਦੇ ਗਏ ਅਤੇ ਉਹਨਾਂ ਅੱਖਰਾਂ ਦੇ ਨਮੂਨੇ ਨੂੰ ਪੱਥਰ ਛਾਪੇ ਲਈ ਨਿਸਚਿਤ ਕੀਤਾ ਗਿਆ।ਪਹਿਲੀ ਦਮਦਮੀ ਬੀੜ ਲਿਖਣ ਸਮੇਂ ਮੋਰਨੀ ਲਿਖਣ ਕਲਾ ਵਿਧੀ ਅਪਣਾਈ ਗਈ। ਮੋਰਨੀ ਲਿਖਣ ਕਲਾ ਵਿਚ ਅੱਖਰਾਂ ਦੀ ਸ਼ੇਪ ਗੋਲ ਆਕਾਰੀ ਹੁੰਦੀ ਸੀ। ਉਸ ਸਮੇਂ ਮਹਾਂਪੁਰਖ ਪਹਿਲਾਂ ਗ੍ਰੰਥ ਨੂੰ ਕੰਠ ਕਰਦੇ ਸਨ ਤੇ ਬਾਅਦ ਵਿਚ ਉਹਦਾ ਉਤਾਰਾ ਕਰਦੇ ਸਨ ਤਾਂ ਜੋ ਕਾਗਜ਼ ਦੀ ਅਣਹੋਂਦ ਸਮੇਂ ਇਹਨਾਂ ਗ੍ਰੰਥਾਂ ਨੂੰ ਵੇਦਾਂ ਦੀ ਸ਼ਰੁਤੀ ਦੀ ਤਰ੍ਹਾਂ ਸੀਨਾ-ਬਸੀਨਾ ਕੰਠ ਕਰ ਕੇ ਸੰਭਾਲਿਆ ਜਾਵੇ।
ਇਹ ਵਰਕਸ਼ਾਪ ਦੇ ਪਹਿਲੇ ਸ਼ੈਸ਼ਨ ਵਿਚ ਡਾ. ਮੁਹੱਬਤ ਸਿੰਘ ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ “ਗੁਰਬਾਣੀ ਦੇ ਕਾਤਿਬ ਤੇ ਉਨ੍ਹਾਂ ਦਾ ਯੋਗਦਾਨ” ਵਿਸ਼ੇ ਤੇ ਪਰਚਾ ਪੇਸ਼ ਕੀਤਾ ਗਿਆ। ਉਪਰੰਤ ਵਿਸ਼ੇ ਉਪਰ ਸਮੈਹ ਹਾਜ਼ਰੀਨ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰਬਾਣੀ ਲਿਖਣ-ਕਲਾ : ਜੁਗਤ ਤੇ ਅਭਿਆਸ ਵਿਸ਼ੇ ਤੇ ਵਿਸ਼ੇਸ਼ ਸੱਤ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 15 ਅਕਤੂਬਰ 2025 – ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸੱਤਾ ਰੋਜ਼ਾ ਵਰਕਸ਼ਾਪ ‘ਗੁਰਬਾਣੀ ਲਿਖਣ-ਕਲਾ : ਜੁਗਤ ਤੇ ਅਭਿਆਸ’ ਵਿਸ਼ੇ ਤੇ ਕਾਨਫਰੰਸ ਹਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ । ਇਸਦੇੇ ਉਦਘਾਟਨੀ ਸੈਸ਼ਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ ਅਮਰ ਸਿੰਘ ਜੀ ਦੁਆਰਾ ਵਰਕਸ਼ਾਪ ਦੇ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਦਿੰਦਿਆ ਕੀਤੀ। ਡਾ ਸਾਹਿਬ ਨੇ ਦੱਸਿਆ ਕਿ ਹੱਥ ਲਿਖਤ ਬੀੜਾਂ ਦਾ ਇਤਿਹਾਸ300 ਸਾਲ ਪੁਰਾਣਾ ਹੈ ਅਤੇ ਇਹ ਸਿਲਸਿਲਾ ਲਗਭਗ 19 ਵੀਂ ਸਦੀ ਤੱਕ ਲਗਾਤਾਰ ਚੱਲਦਾ ਰਿਹਾ।
ੳਨ੍ਹਾਂ ਦੱਸਿਆ ਕਿ ਬੀੜਾਂ ਤੋਂ ਇਲਾਵਾ ਗੁਰੂ ਨਾਨਕ ਕਾਲ ਵਿਚ ਬਹੁਤ ਸਾਰੀਆਂ ਪੋਥੀਆਂ ਵੀ ਹੱਥਾਂ ਨਾਲ ਲਿਖੀਆਂ ਜਾਂਦੀਆਂ ਰਹੀਆਂ ਲੇਕਿਨ ਮੌਜੂਦਾ ਸਮੇਂ ਬੇਸ਼ੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਬਲੀਕੇਸ਼ਨ ਤੋਂ ਪ੍ਰਕਾਸ਼ਿਤ ਹੋ ਚੁੱਕੀ ਕੇਵਲ ਅਹੀਆਪੁਰ ਵਾਲੀ ਪੋਥੀ ਮਿਲਦੀ ਹੈ ਲੇਕਿਨ ਉਹਦੀ ਪ੍ਰਮਾਣਿਕਤਾ ਤੇ ਵੀ ਕਈ ਸਵਾਲ ਹਨ। ਇਸ ਲਈ ਮੌਜੂਦਾ ਸਮੇਂ ਸਾਡੇ ਪਾਸ ਉਹਨਾਂ ਪੋਥੀਆਂ ਵਿਚੋਂ ਇਕ ਵੀ ਪ੍ਰਮਾਣਿਕ ਪੋਥੀ ਮੌਜੂਦ ਨਹੀਂ ਹੈ। ਉਹਨਾਂ ਨੇ ਵਰਕਸ਼ਾਪ ਦੇ ਵਿਸ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਇਹ ਜ਼ਿਕਰ ਵੀ ਕੀਤਾ ਕਿ ਇਸ ਵਰਕਸ਼ਾਪ ਦਾ ਮੂਲ ਲਿਖਣ ਕਲਾ ਨਾਲ ਜੁੜ੍ਹਿਆ ਹੈ ਅਤੇ ਇਸ ਲਿਖਣ ਕਲਾ ਨੂੰ ਵਿਸ਼ੇਸ਼ ਤੌਰ ਤੇ ਉਦਾਸੀ ਪਰੰਪਰਾ ਨੇ ਸੰਭਾਲਿਆ ਅਤੇ ਅੱਗੇ ਤੋਰਿਆ ਹੈ।ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਪੁਰਾਤਨ ਸਮੇਂ ਸ੍ਰੀ ਹਰਿਮੰਦਿਰ ਸਾਹਿਬ ਦੁਆਲੇ ਅਨੇਕਾਂ ਬੁੰਗੇ ਸਨ, ਜੋ ਸਮੇਂ ਦੀ ਭੇਟ ਚੜ੍ਹ ਗਏ, ਉਹਨਾਂ ਵਿਚ ਇਕ ਨੌਹਰੀਆਂ ਦਾ ਬੁੰਗਾ ਵੀ ਸੀ। ਸੋ ਨੌਰੀਆਂ ਬੁੰਗੇ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸਰੂਪ ਹੱਥ ਨਾਲ ਲਿਖੇ ਗਏ ਜਿਨ੍ਹਾਂ ਵਿਚੋਂ ਇਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਡਿਜੀਟਲ ਕੀਤਾ ਗਿਆ ਹੈ। ਪ੍ਰੋ. ਸਾਹਿਬ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਨੂੰ ਭਾਰਤ ਵਿਚੋਂ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ 100 ਦੇ ਕਰੀਬ ਦਸਮ ਗ੍ਰੰਥ ਸਾਹਿਬ ਦੇ ਸਰੂਪ ਵੀ ਪ੍ਰਾਪਤ ਹੋਏ ਅਤੇ ਉਹਨਾਂ ਨੂੰ ਸਾਡੇ ਦੁਆਰਾ ਡਿਜੀਟਾਈਜ਼ ਕਰ ਲਿਆ ਗਿਆ ਹੈ।