Breaking NewsKhalsa College/University AmritsarNews
Trending

ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਸ੍ਰੀ ਅਵਤਾਰ ਸਿੰਘ ਗੋਂਦਾਰਾ ਨਾਲ ਰੁਬਰੂ ਦਾ ਆਯੋਜਨ

ਅੰਮ੍ਰਿਤਸਰ, 24 ਅਕਤੂਬਰ 2025 (ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਅਤੇ ਡਾ. ਮਨਜਿੰਦਰ ਸਿੰਘ, ਮੁਖੀ,ਪੰਜਾਬੀ ਅਧਿਐਨ ਸਕੂਲ ਦੀ ਅਗਵਾਈ ਹੇਠ ਪੰਜਾਬੀ ਅਧਿਐਨ ਸਕੂਲ ਵੱਲੋਂ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਸ੍ਰੀ ਅਵਤਾਰ ਸਿੰਘ ਗੋਂਦਾਰਾ ਨਾਲ ਰੁਬਰੂ ਦਾ ਆਯੋਜਨ ਕੀਤਾ ਗਿਆ।

ਡਾ. ਮਨਜਿੰਦਰ ਸਿੰਘ ਨੇ ਬੁਕੇ ਭੇਟ ਕਰਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਵਾਸੀ ਸਾਹਿਤਕਾਰ ਅਵਤਾਰ ਸਿੰਘ ਗੋਂਦਾਰਾ ਇਕ ਅਜਿਹੇ ਅਨੁਭਵਸ਼ਾਲੀ ਲੇਖਕ ਹਨ ਜਿੰਨ੍ਹਾਂ ਨੇ ਫਰੀਦਕੋਟ ਵਿਖੇ 30 ਸਾਲ ਵਕਾਲਤ ਕਰਨ ਤੋਂ ਬਾਅਦ ਪਰਵਾਸ ਧਾਰਨ ਕੀਤਾ। ਉਹਨਾਂ ਆਪਣੀ ਪਹਿਲੀ ਪੁਸਤਕ “ਸੰਘਰਸ਼” ਦੀ ਰਚਨਾ ਤੋਂ ਬਾਅਦ ਡਾ. ਤ੍ਰਿਲੋਕ ਚੰਦ ਤੁਲਸੀ ਰਚਿਤ “ਮਹੌਲ, ਮਨ ਅਤੇ ਸਾਹਿਤ” ਪੁਸਤਕ ਦਾ ਅਨੁਵਾਦ ਕੀਤਾ । ਉਹਨਾਂ ਆਖਿਆ ਕਿ ਮਨੋਵਿਿਗਆਨ ਦੇ ਖੇਤਰ ਵਿਚ ਖੋਜ ਕਰਨ ਵਾਲਿਆਂ ਲਈ ਇਹ ਅਨੁਵਾਦਿਤ ਪੁਸਤਕ ਕਾਫ਼ੀ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਇਸ ਉਪਰੰਤ ਸ੍ਰੀ ਅਵਤਾਰ ਸਿੰਘ ਗੋਂਦਾਰਾ ਨੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ “ਤਰਕਸ਼ੀਲ” ਰਸਾਲੇ ਦੇ ਸੰਪਾਦਕ ਰਹੇ ਹਨ ਅਤੇ ਵਰਤਮਾਨ ਵਿਚ “ਪੰਜਾਬੀਅਤ” ਰਸਾਲੇ ਦੇ ਸੰਪਾਦਕ ਹਨ। ਆਪਣੇ ਰੁਬਰੂ ਦੇ ਦੌਰਾਨ ਉਨ੍ਹਾਂ ਵਿਿਭੰਨ ਗਿਆਨ ਅਨੁਸ਼ਾਸਨਾਂ ਅਤੇ ਭਾਸ਼ਾਵਾਂ ਦੇ ਆਪਸੀ ਸੰਸਲੇਸ਼ਣ ਉੱਤੇ ਜ਼ੋਰ ਦਿੱਤਾ।

ਉਹਨਾਂ ਕਿਹਾ ਕਿ ਸਾਹਿਤ ਦੀ ਵਿਿਗਆਨਕ ਪਰਖ ਲਈ ਧਰਮ-ਨਿਰਪੱਖ ਵਿਚਾਰਧਾਰਾ ਨੂੰ ਧਾਰਨ ਕਰਨਾ ਲਾਜ਼ਮੀ ਹੈ । ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਉਹਨਾਂ ਕਿਹਾ ਕਿ ਅਵਤਾਰ ਸਿੰਘ ਅੰਤਰਰਾਸ਼ਟਰੀ ਮਸਲਿਆਂ ਨਾਲ਼ ਸੰਬੰਧਿਤ ਅਣਛੋਹੇ ਵਿਿਸ਼ਆਂ ਨੂੰ ਕਲਾਤਮਿਕ ਰਚਨਾਕਾਰੀ ਵਿਚ ਢਾਲਣ ਵਾਲਾ ਅਜਿਹਾ ਸਹਿਤਕਾਰ ਹੈ, ਜਿਸਨੇ ਪਰਵਾਸੀ ਪੰਜਾਬੀ ਸਾਹਿਤ ਦੇ ਥੀਮਿਕ ਘੇਰੇ ਨੂੰ ਵਿਸ਼ਾਲ ਕੀਤਾ ਹੈ। ਪ੍ਰੋਗਰਾਮ ਦਾ ਅੰਤ ਡਾ. ਮੇਘਾ ਸਲਵਾਨ ਨੇ ਧੰਨਵਾਦੀ ਸ਼ਬਦਾਂ ਨਾਲ ਹੋਇਆ। ਇਸ ਸਮੇਂ ਡਾ. ਹਰਿੰਦਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ,ਨਿਰਮਲ ਸਿੰਘ ਪਟਵਾਰੀ, ਪ੍ਰੈੱਸ ਰਿਪੋਰਟਰ ਜਗਮੀਤ ਸਿੰਘ ਡਾ. ਹਸਨ ਰੇਹਾਨ,ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਖੋਜ ਵਿਿਦਆਰਥੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button