ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ‘ਬੀ’ ਜ਼ੋਨ ਯੂਥ ਫੈਸਟੀਵਲ ਸ਼ੁਰੂ
ਅੰਮ੍ਰਿਤਸਰ, 02 ਨਵੰਬਰ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ‘ਬੀ’ ਜ਼ੋਨ ਯੂਥ ਫੈਸਟੀਵਲ ਅੱਜ ਤੋਂ ਤਿੰਨ ਦਿਨਾਂ ਲਈ ਸ਼ੁਰੂ ਹੋ ਗਿਆ। ਡੀਨ ਐਲੂਮਨੀ ਡਾ. ਅਤੁਲ ਖੰਨਾ ਨੇ ਦੀਪ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਯੂਥ ਵੈਲਫੇਅਰ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੈਸਟੀਵਲ ਵਿਰਾਸਤ ਤੇ ਨੌਜਵਾਨੀ ਦੀ ਊਰਜਾ ਦਾ ਪ੍ਰਤੀਕ ਹੈ।
ਡਾ. ਖੰਨਾ ਨੇ ਕਿਹਾ, “ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਵਧੀਆ ਮੌਕਾ ਮਿਲਦਾ ਹੈ।” ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਕਲਾ ਸੱਭਿਆਚਾਰ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਹਿੱਸੇ ਲੈਂਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਸ਼ਖਸ਼ੀਅਤ ਦੀ ਉਸਾਰੀ ਸਰਬਪੱਖੀ ਹੋ ਸਕੇ
ਫੈਸਟੀਵਲ ’ਚ ਗਿੱਧਾ, ਭੰਗੜਾ, ਕਲਾਸੀਕਲ ਡਾਂਸ, ਵੈਸਟਰਨ ਵੋਕਲ, ਸਕਿਟ, ਮਾਈਮ, ਰੰਗੋਲੀ, ਫੁਲਕਾਰੀ, ਕਵੀਸ਼ਰੀ, ਵਾਦ-ਵਿਵਾਦ ਆਦਿ ਅਨੇਕਾਂ ਮੁਕਾਬਲੇ ਹੋ ਰਹੇ ਹਨ।
*ਪਹਿਲਾ ਦਿਨ (2 ਨਵੰਬਰ)*
– **ਦਸ਼ਮੇਸ਼ ਆਡੀਟੋਰੀਅਮ*ਵਿਚ: ਜਨਰਲ ਡਾਂਸ (10), ਵਾਰ ਗਾਇਨ (7), ਕਵੀਸ਼ਰੀ (9), ਗਿੱਧਾ (11)
– **ਗੋਲਡਨ ਜੂਬਲੀ*ਵਿਚ ਕਲਾਸੀਕਲ ਵੋਕਲ (3), ਤਾਲ ਵਾਦਨ (6), ਅਤਾਲ ਵਾਦਨ (4), ਲੋਕ ਆਰਕੈਸਟਰਾ (4)
– **ਸੰਗਤ ਹਾਲ ਵਿਚ ਸਪਾਟ ਪੇਂਟਿੰਗ (12), ਕਾਰਟੂਨਿੰਗ (11), ਕੋਲਾਜ਼ (8) ਅਤੇ
– **ਕਾਨਫਰੰਸ ਹਾਲ ਵਿਚ ਕੁਇਜ਼ (ਪ੍ਰੀਲਿਮਨਰੀ ਤੇ ਫਾਈਨਲ, 12) ਮੁਕਾਬਲੇ ਕਰਵਾਏ ਗਏ।
* ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਦੂਜੇ ਦਿਨ (3 ਨਵੰਬਰ)
– **ਦਸ਼ਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ (11), ਮਾਈਮ (9), ਮਿਮਿਕਰੀ (7), ਸਕਿਟ (8), ਇਕ ਐਕਟ ਪਲੇ (5)
– **ਗੋਲਡਨ ਜੂਬਲੀ*ਵਿਚ ਗਰੁੱਪ ਸ਼ਬਦ ਭਜਨ (8), ਗਰੁੱਪ ਸੌਂਗ (6), ਗੀਤ/ਗਜ਼ਲ (12), ਲੋਕ ਗੀਤ (12)
– *ਸੰਗਤ ਹਾਲ* ਵਿਚ ਰੰਗੋਲੀ (10), ਫੁਲਕਾਰੀ (12), ਪੋਸਟਰ ਮੇਕਿੰਗ (11), ਕਲੇ ਮਾਡਲਿੰਗ (7)
– **ਕਾਨਫਰੰਸ ਹਾਲ ਵਿਚ ਕਾਵਿ ਸਿਮਪੋਜ਼ੀਅਮ (11), ਇਲੋਕਿਊਸ਼ਨ (ਇੰਗਲਿਸ਼/ਪੰਜਾਬੀ-ਹਿੰਦੀ, 11-11) ਦੇ ਮੁਕਾਬਲੇ ਕਰਵਾਏ ਜਾਣਗੇ।
*ਤੀਜੇ ਦਿਨ (4 ਨਵੰਬਰ)*
– **ਦਸ਼ਮੇਸ਼ ਆਡੀਟੋਰੀਅਮ*ਵਿਚ ਕੋਰੀਓਗ੍ਰਾਫੀ (6), ਕਲਾਸੀਕਲ ਡਾਂਸ (4), ਭੰਗੜਾ (6)
– **ਗੋਲਡਨ ਜੂਬਲੀ*ਵਿਚ: ਵੈਸਟਰਨ ਵੋਕਲ ਸੋਲੋ (5), ਵੈਸਟਰਨ ਗਰੁੱਪ ਸੌਂਗ (5), ਵੈਸਟਰਨ ਇੰਸਟ੍ਰੂਮੈਂਟ ਸੋਲੋ (4) ਅਤੇ
– **ਕਾਨਫਰੰਸ ਹਾਲ*ਵਿਚ: ਡਿਬੇਟ (ਇੰਗਲਿਸ਼ 9, ਪੰਜਾਬੀ/ਹਿੰਦੀ 11) ਦੇ ਮੁਕਾਬਲੇ ਹੋਣਗੇ।
ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮਲਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿੰ੍ਹ ਸਿੰਘ, ਡਾ. ਮੁਨੀਸ਼ ਸੈਣੀ, ਡਾ. ਹਰਕਿਰਨਦੀਪ ਕੌਰ, ਡਾ. ਰਾਜੇਸ਼, ਡਾ. ਅਸ਼ਵਿੰਦ ਜੀ, ਡਾ. ਨਿਰਮਲ ਸਿੰਘ, ਡਾ. ਰਜਵਿੰਦਰ ਕੌਰ, ਡਾ. ਸੁਨੈਨਾ ਤੇ ਹੋਰ ਫੈਕਲਟੀ ਮੈਂਬਰ ਯਤਨਸ਼ੀਲ ਹਨ।
