Breaking NewsCrimeNewsPolice News
Trending

ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਵੱਡਾ ਖੁਲਾਸਾ — ਰਿਸ਼ਵਤਖੋਰੀ ਦੇ ਮਾਮਲੇ ’ਚ ਸਾਬਕਾ SHO ਵਿਨੋਦ ਸ਼ਰਮਾ ਫਰਾਰ, ਸੁਰੱਖਿਆ ਕਰਮੀ ਵੀ ਰਾਡਾਰ ’ਤੇ

ਅੰਮ੍ਰਿਤਸਰ, 7 ਨਵੰਬਰ 2025 (ਬਿਊਰੋ ਰਿਪੋਰਟ)

ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਗੰਭੀਰ ਮਾਮਲੇ ’ਚ ਥਾਨਾ ਛੇਹਾਰਟਾ ਦੇ ਸਾਬਕਾ SHO ਵਿਨੋਦ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ। ਪਿਛਲੇ ਛੇ ਦਿਨਾਂ ਤੋਂ SHO ਫਰਾਰ ਚੱਲ ਰਿਹਾ ਹੈ। ਇਸ ਮਾਮਲੇ ’ਚ ਉਸਦੇ ਸੁਰੱਖਿਆ ਕਰਮੀ ਦੌਲਤਵੀਰ ਅਤੇ ਨਵਦੀਪ ਸਿੰਘ ਵੀ ਵਿਜੀਲੈਂਸ ਦੀ ਰਾਡਾਰ ’ਤੇ ਹਨ।

SSP ਵਿਜੀਲੈਂਸ ਬਿਊਰੋ ਅੰਮ੍ਰਿਤਸਰ ਲਖਬੀਰ ਸਿੰਘ ਕੋਲ ਕਈ ਪੀੜਿਤ ਲੋਕਾਂ ਵੱਲੋਂ SHO ਵਿਨੋਦ ਸ਼ਰਮਾ ’ਤੇ ਰਿਸ਼ਵਤ ਮੰਗਣ ਅਤੇ ਲੈਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਇਸ ਤੋਂ ਬਾਅਦ ਵਿਜੀਲੈਂਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਨੋਦ ਸ਼ਰਮਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦਾ ਕਦੇ ਹੋਣਹਾਰ ਅਫਸਰ ਮੰਨਿਆ ਜਾਂਦਾ ਸੀ। ਉਸਨੇ ਇਸ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਚੋਹਲਾ ਸਾਹਿਬ ਅਤੇ ਖਾਲੜਾ ਵਿੱਚ SHO ਵਜੋਂ ਸੇਵਾ ਦਿੱਤੀ, ਜਿੱਥੇ ਉਸਨੇ ਕਈ ਵੱਡੇ ਨਸ਼ਾ ਤਸਕਰਾਂ ਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਜੇਲ੍ਹ ਪਹੁੰਚਾਇਆ। ਪਰ ਹੁਣ ਉਸ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ ਉਸਦੀ ਸਾਖ ’ਤੇ ਵੱਡਾ ਸਵਾਲ ਖੜ੍ਹੇ ਕਰ ਰਹੇ ਹਨ।

SHO ਵਿਨੋਦ ਸ਼ਰਮਾ ਦੇ ਪਿਤਾ ਜਨਕ ਰਾਜ ਭਾਰਤੀ ਫੌਜ ਵਿੱਚ ਬਤੌਰ ਸੂਬੇਦਾਰ ਸੇਵਾ ਮੁਕਤ ਹੋਏ ਹਨ, ਜਦਕਿ ਉਸਦੀ ਪਤਨੀ ਮਾਰਕਫੈਡ ਵਿੱਚ ਨੌਕਰੀ ਕਰ ਰਹੀ ਹੈ।

ਇਸ ਗੰਭੀਰ ਮਾਮਲੇ ’ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਹੁਣ ਤੱਕ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਪੁਲਿਸ ਵਿਭਾਗ ਦੀ ਨੀਤੀ ਅਤੇ ਇਮਾਨਦਾਰੀ ’ਤੇ ਸਵਾਲ ਉਠ ਰਹੇ ਹਨ।

ਇਹ ਮਾਮਲਾ ਇਹ ਦਰਸਾਉਂਦਾ ਹੈ ਕਿ ਜਿੱਥੇ ਪੰਜਾਬ ਪੁਲਿਸ “ਯੁੱਧ ਨਸ਼ਿਆਂ ਵਿਰੁੱਧ” ਦੀ ਮੁਹਿੰਮ ਚਲਾ ਰਹੀ ਹੈ, ਉੱਥੇ ਹੀ ਕੁਝ ਕਾਲੀਆਂ ਭੇਡਾਂ ਇਸ ਮੁਹਿੰਮ ਦੀ ਆੜ ਵਿੱਚ ਮੋਟੀ ਕਮਾਈਆਂ ਕਰ ਰਹੀਆਂ ਹਨ। ਵਿਜੀਲੈਂਸ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button