
ਅੰਮ੍ਰਿਤਸਰ, 15 ਨਵੰਬਰ 2025 (ਅਭਿਨੰਦਨ ਸਿੰਘ)
ਪੋ.ਓ. ਸਟਾਫ ਅੰਮ੍ਰਿਤਸਰ ਨੇ ਏ.ਐਸ.ਆਈ. ਹਰੀਸ਼ ਕੁਮਾਰ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਐਕਸ਼ਨ ਦੌਰਾਨ ਅਦਾਲਤ ਵੱਲੋਂ ਭਗੋੜਾ ਘੋਸ਼ਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਪੋਲਿਸ ਦੇ ਅਨੁਸਾਰ, ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 40 ਮਿਤੀ 05.02.2020 ਧਾਰਾਵਾਂ 457, 380 ਤਹਿਤ ਭਾਰਤੀ ਦੰਡ ਸੰਹਿਤਾ (IPC) ਅਧੀਨ ਦਰਜ ਸੀ। ਦੋਸ਼ੀ ਲੰਮੇ ਸਮੇਂ ਤੋਂ ਅਦਾਲਤੀ ਕਾਰਵਾਈ ਤੋਂ ਗੈਰ-ਹਾਜ਼ਰ ਰਹਿ ਰਿਹਾ ਸੀ, ਜਿਸ ਕਾਰਨ ਮਾਣਯੋਗ ਅਦਾਲਤ ਸ਼੍ਰੀ ਪ੍ਰਮਿੰਦਰ ਸਿੰਘ, ACJM ਅੰਮ੍ਰਿਤਸਰ ਵੱਲੋਂ ਉਸਨੂੰ 13.10.2025 ਨੂੰ PO (Proclaimed Offender) ਕਰਾਰ ਦਿੱਤਾ ਗਿਆ ਸੀ।
ਏ.ਐਸ.ਆਈ. ਹਰੀਸ਼ ਕੁਮਾਰ ਅਤੇ ਉਸ ਦੀ ਟੀਮ ਨੇ ਸੁਚੱਜੀ ਰਣਨੀਤੀ ਦੇ ਨਾਲ ਭਗੋੜੇ ਦੋਸ਼ੀ ਨੂੰ ਕਾਬੂ ਕਰਕੇ ਅਦਾਲਤ ਅੱਗੇ ਪੇਸ਼ ਕੀਤਾ, ਜਿੱਥੇ ਉਸਨੂੰ ਮੁੜ ਤੋਂ PO ਕਰਾਰ ਕੀਤੇ ਗਏ ਕੇਸ ਵਿੱਚ ਹੀ ਕਾਰਵਾਈ ਲਈ ਰਿਮਾਂਡ ਕੀਤਾ ਗਿਆ।
