Breaking NewsCrimeNewsPolice News
Trending

ਵਿਦੇਸ਼ੀ ਗੈਂਗਸਟਰਾਂ ਨਾਲ ਸਾਂਝ ਰੱਖਣ ਵਾਲੇ ਬਦਨਾਮ ਅਪਰਾਧੀ ਦੀ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਐਨਕਾਊੰਟਰ ਵਿੱਚ ਮੌਤ

ਅੰਮ੍ਰਿਤਸਰ,20 ਨਵੰਬਰ 2025

ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਬਦਨਾਮ ਗੈਂਗਸਟਰ ਵੱਲੋਂ ਰਚੀ ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ। ਖੁਫ਼ੀਆ ਇਨਪੁਟ ਮਿਲਣ ’ਤੇ 19 ਨਵੰਬਰ ਨੂੰ ਥਾਣਾ ਛੇਹਰਟਾ ਵਿੱਚ ਆਰਮਜ਼ ਐਕਟ ਦੀ ਧਾਰਾ 25(8) ਹੇਠ ਐਫ.ਆਈ.ਆਰ ਨੰਬਰ 234 ਦਰਜ ਕਰਕੇ ਨਾਕਾਬੰਦੀ ਕੀਤੀ ਗਈ ਸੀ।

ਪੁਲਿਸ ਨੂੰ ਪਤਾ ਲੱਗਾ ਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਮੋਟਰਸਾਈਕਲ ’ਤੇ ਟਾਰਗੇਟ ਕਿਲਿੰਗ ਦੀ ਨੀਅਤ ਨਾਲ ਘੁੰਮ ਰਹੇ ਹਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਦੋਵੇਂ ਨੇ ਮੋਟਰਸਾਈਕਲ ਮੁੜ ਮਾਰੀ ਅਤੇ ਪੁਲਿਸ ’ਤੇ ਅੰਧਾਧੁੰਦ ਗੋਲੀਆਂ ਚਲਾਉਣ ਲੱਗ ਪਏ। ਪੁਲਿਸ ਵੱਲੋਂ ਚੇਤਾਵਨੀ ਅਤੇ ਹਵਾ ਵਿੱਚ ਗੋਲੀਆਂ ਚਲਾਉਣ ਦੇ ਬਾਵਜੂਦ ਦੋਵੇਂ ਮੁਲਜ਼ਮਾਂ ਨੇ ਲਗਾਤਾਰ ਫਾਇਰਿੰਗ ਜਾਰੀ ਰੱਖੀ, ਜਿਸ ਨਾਲ ਇੱਕ ਪੁਲਿਸ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ।

ਸਵੈ ਰੱਖਿਆ ਵਿੱਚ ਪੁਲਿਸ ਨੇ ਫਾਇਰਿੰਗ ਦਾ ਜਵਾਬ ਦਿੱਤਾ, ਜਿਸ ਦੌਰਾਨ ਹਰਜਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਦਕਿ ਉਸ ਦਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਹਰਜਿੰਦਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਮੋਬਾਇਲ ਫੋਨ ਦੀ ਜਾਂਚ ਦੌਰਾਨ ਹਰਜਿੰਦਰ ਦੇ ਪਾਕਿਸਤਾਨ–ਅਧਾਰਿਤ ISI ਹੈਂਡਲਰਾਂ ਅਤੇ ਵਿਦੇਸ਼ੀ ਗੈਂਗਸਟਰਾਂ ਨਾਲ ਵਰਚੁਅਲ ਨੰਬਰਾਂ ਰਾਹੀਂ ਸੰਪਰਕ ਦੇ ਸਬੂਤ ਮਿਲੇ ਹਨ। ਉਸਦੇ ਫਰਾਰ ਸਾਥੀ ਦੀ ਪਹਿਚਾਣ ਸਨੀ ਵਜੋਂ ਹੋਈ ਹੈ, ਜੋ ਅਟਾਰੀ ਖੇਤਰ ਦਾ ਰਹਿਣ ਵਾਲਾ ਹੈ। ਉਸਦੀ ਤਲਾਸ਼ ਲਈ ਵੱਡਾ ਖੋਜ ਓਪਰੇਸ਼ਨ ਚੱਲ ਰਿਹਾ ਹੈ।

ਬਰਾਮਦਗੀ ਵਿੱਚ ਸ਼ਾਮਲ:

  • ਇੱਕ ਗਲੌਕ ਪਿਸਤੌਲ (ਮੈਗਜ਼ੀਨ ਵਿੱਚ 3 ਖਾਲੀ ਅਤੇ 4 ਜ਼ਿੰਦਾ ਕਾਰਤੂਸ)
  • ਇੱਕ 30 ਬੋਰ ਪਿਸਤੌਲ (ਮੈਗਜ਼ੀਨ ਵਿੱਚ 1 ਖਾਲੀ ਅਤੇ 1 ਜ਼ਿੰਦਾ ਕਾਰਤੂਸ)
  • ਇੱਕ ਮੋਟਰਸਾਈਕਲ

ਐਨਕਾਊਂਟਰ ਤੋਂ ਬਾਅਦ 20 ਨਵੰਬਰ ਨੂੰ ਥਾਣਾ ਛੇਹਰਟਾ ਵਿੱਚ ਸੈਕਸ਼ਨ 109, 132, 221, 3(5) BNS ਅਤੇ 25 ਆਰਮਜ਼ ਐਕਟ ਹੇਠ ਐਫ.ਆਈ.ਆਰ ਨੰਬਰ 235 ਵੀ ਦਰਜ ਕੀਤੀ ਗਈ ਹੈ।

ਇਹ ਸਾਰੀ ਕਾਰਵਾਈ ਡੀਸੀਪੀ/ਡਿਟੈਕਟਿਵ ਸ਼੍ਰੀ ਰਵਿੰਦਰਪਾਲ ਸਿੰਘ, ਏਡੀਸੀਪੀ/ਡਿਟੈਕਟਿਵ ਸ਼੍ਰੀ ਜਗਬਿੰਦਰ ਸਿੰਘ, ਏਸੀਪੀ/ਡਿਟੈਕਟਿਵ ਸ਼੍ਰੀ ਹਰਮਿੰਦਰ ਸਿੰਘ ਸੰਧੂ ਅਤੇ ਐਂਟੀ ਗੈਂਗਸਟਰ ਸਟਾਫ ਦੇ ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button