‌Local News
Trending

ਪ੍ਰਭੂ ਯਿਸੂ ਦੇ ਜਨਮ ਦਿਹਾੜੇ ਮੌਕੇ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ

25 ਦਸੰਬਰ, ਕ੍ਰਿਸਮਸ ਦੇ ਮੌਕੇ ਤੇ, ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਵੱਲੋਂ ਨੈਸ਼ਨਲ ਚੇਅਰਮੈਨ ਉਲਫਤ ਰਾਜ ਦੀ ਅਗਵਾਈ ਹੇਠ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ।

ਯਤਰਾ ਵਿੱਚ ਕ੍ਰਿਸਚਨ ਭਾਈਚਾਰੇ ਦੇ ਸਦਸਿਆਂ ਸਮੇਤ ਹੋਰ ਧਾਰਮਿਕ ਸਮੂਹਾਂ ਦੇ ਲੋਕਾਂ ਨੇ ਵੀ ਭਰਪੂਰ ਹਿੱਸਾ ਲਿਆ। ਇਸ ਦੌਰਾਨ, ਬੇਤਲਹਮ ਦੇ ਜਨਮ ਸਥਾਨ ਦੀ ਝਲਕ ਪੇਸ਼ ਕੀਤੀ ਗਈ ਅਤੇ ਯਿਸੂ ਮਸੀਹ ਦੇ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਉਤੇ ਜ਼ੋਰ ਦਿੱਤਾ ਗਿਆ।

ਸ਼ੋਭਾ ਯਾਤਰਾ ਦੌਰਾਨ ਧਾਰਮਿਕ ਗੀਤ ਗਾਏ ਗਏ ਅਤੇ ਕਈ ਸਥਾਨਾਂ ਉੱਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸੁਨੇਹੇ ਦਿੱਤੇ ਗਏ। ਨੈਸ਼ਨਲ ਚੇਅਰਮੈਨ ਉਲਫਤ ਰਾਜ ਨੇ ਕਿਹਾ ਕਿ “ਪ੍ਰਭੂ ਯਿਸੂ ਦਾ ਸੰਦੇਸ਼ ਸਿਰਫ਼ ਇੱਕ ਧਰਮ ਤੱਕ ਸੀਮਿਤ ਨਹੀਂ, ਸਗੋਂ ਪੂਰੇ ਵਿਸ਼ਵ ਲਈ ਪ੍ਰੇਮ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਅਸੀਂ ਇਸ ਸ਼ੋਭਾ ਯਾਤਰਾ ਰਾਹੀਂ ਇਹ ਸੰਦੇਸ਼ ਦਿੰਦੇ ਹਾਂ ਕਿ ਸਭ ਧਰਮਾਂ ਵਿੱਚ ਇਕਤਾ ਅਤੇ ਸਦਭਾਵਨਾ ਹੋਵੇ।”

ਇਸ ਮੌਕੇ ‘ਤੇ ਕਈ ਪ੍ਰਮੁੱਖ ਧਾਰਮਿਕ ਅਤੇ ਸਿਆਸੀ ਆਗੂ ਵੀ ਮੌਜੂਦ ਰਹੇ। ਯਾਤਰਾ ਨੇ ਇਲਾਕੇ ਵਿੱਚ ਵੱਡੀ ਭਗਤੀ ਅਤੇ ਧਾਰਮਿਕ ਜੋਸ਼ ਪੈਦਾ ਕੀਤਾ।

admin1

Related Articles

Back to top button